ਹਨੀਪ੍ਰੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ, ਦੇਸ਼ਧ੍ਰੋਹ ਦਾ ਲੱਗਾ ਦੋਸ਼

ss1

ਹਨੀਪ੍ਰੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ, ਦੇਸ਼ਧ੍ਰੋਹ ਦਾ ਲੱਗਾ ਦੋਸ਼

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 20 ਸਾਲ ਦੀ ਜੇਲ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ| ਰੋਜ਼ ਦੇ ਨਵੇਂ ਖੁਲਾਸਿਆਂ ਨੇ ਪ੍ਰਸ਼ਾਸਨ ਅਤੇ ਪੁਲੀਸ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ|
ਡੇਰਾ ਮੁਖੀ ਦੇ ਬਾਰੇ ਵੱਖ-ਵੱਖ ਕਿਆਸ ਲਗਾਏ ਜਾ ਰਹੇ ਹਨ| ਇਸ ਲਈ ਪ੍ਰਸ਼ਾਸਨ ਨੇ ਜਿਥੇ ਡੇਰਾ ਮੁਖੀ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ ਉਥੇ ਡੇਰਾ ਮੁਖੀ ਦੀ ਖਾਸ ਕਹੀ ਜਾਣ ਵਾਲੀ ਹਨੀਪ੍ਰੀਤ ਵੀ ਪੁਲੀਸ ਲਈ ਵੱਡਾ ਖਤਰਾ ਬਣੀ ਹੋਈ ਹੈ|
ਸੂਤਰਾਂ ਅਨੁਸਾਰ ਹਨੀਪ੍ਰੀਤ ਦੇ ਖਿਲਾਫ ਡੇਰਾ ਮੁਖੀ ਨੂੰ ਭਜਾਉਣ ਦੀ ਸਾਜਿਸ਼ ਰਚਨ ਸਮੇਤ ਦੇਸ਼ਧ੍ਰੋਹ ਦੇ ਦੋਸ਼ ਦਾ ਮਾਮਲਾ ਦਰਜ ਹੋਇਆ ਹੈ| ਇਸ ਦੇ ਨਾਲ ਹੀ ਪੰਚਕੁਲਾ ਪੁਲੀਸ ਨੇ ਹਨੀਪ੍ਰੀਤ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ|

print
Share Button
Print Friendly, PDF & Email