ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿਚ ਲੱਗੇ ਇੱਕ ਘੰਟੇ ਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ss1

ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿਚ ਲੱਗੇ ਇੱਕ ਘੰਟੇ ਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ਨੇੜਲੇ ਪਿੰਡ ਸੋਹਾਣਾ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿਚ ਬੀਤੀ ਸ਼ਾਮ 5 ਵਜੇ ਤੋਂ ਲੈ ਕੇ ਕਰੀਬ 6 ਵਜੇ ਤੱਕ ਲੱਗੇ ਭਾਰੀ ਜਾਮ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪਿਆ| ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 5 ਵਜੇ ਜਦੋਂ ਬਰਸਾਤ ਪੈਣੀ ਸ਼ੁਰੂ ਹੋਈ ਤਾਂ ਇਸ ਚੌਂਕ ਵਿਚ ਟ੍ਰੈਫਿਕ ਲਾਈਟਾਂ ਵੀ ਬੰਦ ਹੋ ਗਈਆਂ| ਉਥੇ ਉਸ ਸਮੇਂ ਕੋਈ ਵੀ ਟ੍ਰੈਫਿਕ ਪੁਲੀਸ ਕਰਮਚਾਰੀ ਨਾ ਹੋਣ ਕਰਕੇ ਵਾਹਨਾਂ ਦਾ ਘੜਮੱਸ ਪੈ ਗਿਆ| ਆਪਾਧਾਪੀ ਦੇ ਇਸ ਮਾਹੌਲ ਵਿਚ ਹਰ ਵਾਹਨ ਚਾਲਕ ਹੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਆਪਣੇ ਵਾਹਨਾਂ ਨੂੰ ਸੜਕ ਵਿਚਾਲੇ ਹੀ ਫਸਾਉਂਦਾ ਰਿਹਾ| ਜਿਸ ਕਾਰਨ ਉਥੇ ਭਾਰੀ ਜਾਮ ਲੱਗ ਗਿਆ ਜੋ ਕਿ ਪੂਰਾ ਇਕ ਘੰਟਾ ਜਾਰੀ ਰਿਹਾ| ਇਸ ਜਾਮ ਵਿਚ ਮੁਹਾਲੀ ਤੋਂ ਪਟਿਆਲਾ ਰੂਟ ਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਵੀ ਫਸ ਗਈਆਂ ਅਤੇ ਇਹਨਾਂ ਬੱਸਾਂ ਵਿਚ ਬੈਠੇ ਮੁਸਾਫਰ ਵੀ ਪ੍ਰੇਸ਼ਾਨ ਹੁੰਦੇ ਰਹੇ| ਰਹਿੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਬਰਸਾਤ ਕਾਰਨ ਪੀ ਆਰ ਟੀ ਸੀ ਦੀ ਬੱਸ ਹੀ ਚੋਣ ਲੱਗ ਪਈ| ਪੀ ਆਰ ਟੀ ਸੀ ਦੀ ਬੱਸ ਦੇ ਕਈ ਸ਼ੀਸ਼ੇ ਹੀ ਪੂਰੀ ਤਰਾਂ ਬੰਦ ਨਹੀਂ ਸੀ ਹੋ ਰਹੇ ਅਤੇ ਵਿਰਲਾਂ ਵਿਚ ਦੀ ਵੀ ਪਾਣੀ ਬੱਸ ਅੰਦਰ ਆ ਕੇ ਬੱਸ ਵਿਚ ਬੈਠੇ ਲੋਕਾਂ ਨੂੰ ਭਿਓਂ ਰਿਹਾ ਸੀ| ਜਿਸ ਕਾਰਨ ਜਾਮ ਵਿਚ ਫਸੇ ਲੋਕਾਂ ਉਪਰ ਦੋਹਰੀ ਮਾਰ ਪੈ ਰਹੀ ਸੀ|
ਇਸ ਮੌਕੇ ਜਾਮ ਵਿਚ ਫਸੇ ਵਾਹਨ ਚਾਲਕਾਂ ਵਿਚੋਂ ਕੋਈ ਵੀ ਵਾਹਨ ਚਾਲਕ ਆਪਣਾ ਵਾਹਨ ਪਿਛੇ ਕਰਨ ਨੂੰ ਤਿਆਰ ਨਹੀਂ ਸੀ ਅਤੇ ਹਰ ਕੋਈ ਹੀ ਮਾੜੀ ਮੋਟੀ ਜਗਾ ਬਣਾ ਕੇ  ਆਪਣੇ ਵਾਹਨਾਂ ਨੂੰ ਅੱਗੇ ਵੱਲ ਕਰ ਰਿਹਾ  ਸੀ| ਹਰ ਪਾਸਿਓਂ ਹੀ ਵੱਡੀ ਗਿਣਤੀ ਵਾਹਨਾਂ ਦੇ ਆ ਜਾਣ ਕਾਰਨ ਉਥੇ ਕਿਸੇ ਵੀ ਵਾਹਨ ਦੇ ਨਿਕਲਣ ਲਈ ਥਾਂ ਹੀ ਨਹੀਂ ਬਚੀ ਜਿਸ ਕਾਰਨ ਹੀ ਜਾਮ ਲਗਿਆ ਰਿਹਾ| ਪੂਰੇ ਇੱਕ ਘੰਟੇ ਬਾਅਦ ਮੁਹਾਲੀ ਪੁਲੀਸ ਨੇ ਆ ਕੇ ਉਥੇ ਜਾਮ ਖੁਲਵਾਇਆ, ਜਿਸ ਤੋਂ ਬਾਅਦ ਲੋਕਾਂ ਨੂੰ ਸੁੱਖ ਦਾ ਸਾਹ ਆਇਆ|

print
Share Button
Print Friendly, PDF & Email

Leave a Reply

Your email address will not be published. Required fields are marked *