ਭਾਰਤ ਦਾ IRNSS-1H ਰੀਜਨਲ ਨੇਵੀਗੇਸ਼ਨ ਸੈਟੇਲਾਈਟ ਲਾਚਿੰਗ ਦੌਰਾਨ ਹੋਇਆ ਅਸਫਲ

ss1

ਭਾਰਤ ਦਾ IRNSS-1H ਰੀਜਨਲ ਨੇਵੀਗੇਸ਼ਨ ਸੈਟੇਲਾਈਟ ਲਾਚਿੰਗ ਦੌਰਾਨ ਹੋਇਆ ਅਸਫਲ

ਭਾਰਤੀ ਪੁਲਾੜ ਖੋਜ ਸੰਸਥਾ (ਈਸਰੋ) ਨੇ ਅੱਜ ਇਕ ਵਾਰ ਫਿਰ ਤੋਂ ਵੱਡੀ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕੀ ਅਸਫਲ ਰਹੀ। ਉਸ ਨੇ ਇਸ ਵਾਰ ਅਜਿਹੇ ਸੈਟੇਲਾਈਟ ਨੂੰ ਲਾਂਚ ਕੀਤਾ ਜਿਸ ਨੂੰ ਪੂਰੀ ਤਰ੍ਹਾਂ ਦੇਸ਼ ਦੇ ਖੇਤਰ ਨੇ ਮਿਲ ਕੇ ਤਿਆਰ ਕੀਤਾ ਸੀ।


ਭਾਰਤ ਦਾ 8ਵਾਂ ਦੇਸੀ ਸੈਟੇਲਾਈਟ ਆਈ. ਆਰ. ਐਨ. ਐਸ. ਐਸ-1 ਐਚ ਅੱਜ ਲਾਂਚ ਹੋਇਆ ਪਰ ਉਹ ਅਸਫਲ ਹੋ ਗਿਆ ਹੈ। ਇਸ ਨੂੰ ਪੀ. ਐਸ. ਐਲ. ਵੀ- ਐਕਸ ਐਲ ਲਾਨ ਵਈਕਲ ਤੋਂ ਛੱਡਿਆ ਗਿਆ ਸੀ। ਈਸਰੋ ਦੇ ਚੈਅਰਮੈਨ ਏ. ਐਸ. ਕਿਰਨ ਕੁਮਾਰ ਨੇ ਦੱਸਿਆ ਕਿ ਸੈਟੇਲਾਈਟ ਆਈ. ਆਰ. ਐਨ. ਐਸ. ਐਸ -1 ਐਚ ਅਸਫਲ ਹੋ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪ੍ਰਾਈਵੇਟ ਸੈਕਟਰ ਕਿਸੇ ਸੈਟੇਲਾਈਟ ਨੂੰ ਲਾਂਚ ਕਰਨ ‘ਚ ਸਰਗਰਮ ਰੂਪ ‘ਚ ਸ਼ਾਮਲ ਸੀ, ਇਸ ਤੋਂ ਪਹਿਲਾਂ ਪ੍ਰਾਈਵੇਟ ਸੈਕਟਰ ਦੀ ਕਿਸੇ ਵੀ ਪੁਲਾੜ ਅਭਿਆਨ ‘ਚ ਬਹੁਤ ਹੀ ਨਾਂ ਮਾਤਰ ਦੀ ਭੂਮਿਕਾ ਹੁੰਦੀ ਸੀ ਜੇਕਰ ਇਹ ਸੈਟੇਲਾਈਟ ਲਾਂਚ ਸਫਲ ਹੋ ਜਾਂਦਾ ਤਾਂ ਭਾਰਤ ਪੁਲਾੜ ਅਭਿਆਨ ‘ਚ ਇਕ ਨਵੀਂ ਅਤੇ ਵੱਡੀ ਸਫਲਤਾ ਹਾਸਲ ਕਰ ਲੈਂਦਾ।

print
Share Button
Print Friendly, PDF & Email