ਭਾਰਤ, ਨੇਪਾਲ ਤੇ ਬੰਗਲਾਦੇਸ਼ ਦੇ ਹੜ੍ਹ ਪੀੜਿਤਾਂ ਲਈ ਗੂਗਲ ਦੇਵੇਗਾ 10 ਲੱਖ ਡਾਲਰ

ss1

ਭਾਰਤ, ਨੇਪਾਲ ਤੇ ਬੰਗਲਾਦੇਸ਼ ਦੇ ਹੜ੍ਹ ਪੀੜਿਤਾਂ ਲਈ ਗੂਗਲ ਦੇਵੇਗਾ 10 ਲੱਖ ਡਾਲਰ

    • ਨਵੀਂ ਦਿੱਲੀ, 31 ਅਗਸਤ, 2017 : ਭਾਰਤ, ਨੇਪਾਲ ਅਤੇ ਬੰਗਲਾਦੇਸ਼ ‘ਚ ਹੜ੍ਹ ਰਾਹਤ ਕਾਰਜਾਂ ਲਈ ਗੂਗਲ ਨੇ ਗੈਰ ਸਰਕਾਰੀ ਸੰਗਠਨ ਗੂੰਜ ਅਤੇ ‘ਸੇਵ ਦਿ ਚਿਲਡਰਨ’ ਨੂੰ 10 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਗੂਗਲ ਮੁਤਾਬਕ ‘ਸੇਵ ਦਿ ਚਿਲਡਰਨ’ ਤਿੰਨਾਂ ਦੇਸ਼ਾਂ ‘ਚ ਹੜ੍ਹ ਰਾਹਤ ਕਾਰਜ ਚਲ ਰਿਹਾ ਹੈ ਅਤੇ ਉਸ ਦੀ ਪਹੁੰਚ ਕੁੱਲ 1,60,000 ਲੋਕਾਂ ਤੱਕ ਹੈ। ਉਥੇ ਹੀ ਗੂੰਜ ਦਾ ਭਾਰਤ ‘ਚ ਹੜ੍ਹ ਪ੍ਰਭਾਵਿਤ 9 ਸੂਬਿਆਂ ‘ਚ 75,000 ਪਰਿਵਾਰਾਂ ਦੀ ਸਹਾਇਤਾ ਕਰਨ ਦਾ ਟੀਚਾ ਹੈ।
      ‘ਸੇਵ ਦਿ ਚਿਲਡਰਨ’ ਲੋਕਾਂ ਨੂੰ ਭੋਜਨ ਅਤੇ ਸਹਾਇਤਾ ਨਾਲ ਬਹੁਤ ਸਾਰੇ ਲੋੜਵੰਦਾਂ ਨੂੰ ਅਸਥਾਈ ਸਮੱਗਰੀ, ਸਮਾਨ ਅਤੇ ਜਲਸਰੋਤਾਂ ਦੀ ਮੁਰੰਮਤ ਆਦਿ ਕਰਨ ਦਾ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਬੱਚਿਆਂ ਲਈ ਅਨੁਕੂਲ ਸਥਾਨ ਬਣਾਉਣ ਦਾ ਵੀ ਕੰਮ ਕਰ ਰਿਹਾ ਹੈ, ਜਿੱਥੇ ਉਹ ਵਿਦਿਅਕ ਸਮੱਗਰੀ ਦਾ ਲਾਭ ਚੁੱਕ ਸਕਣ। ਗੂੰਜ ਦੀਆਂ ਰਾਹਤ ਕੋਸ਼ਿਸ਼ਾਂ ‘ਚ ਪਰਿਵਾਰਾਂ ਨੂੰ ਭੋਜਨ, ਚਟਾਈ, ਕੰਬਲ ਅਤੇ ਸਿਹਤ ਨਾਲ ਸਬੰਧਿਤ ਸਮਾਨ ਉਪਲੱਬਧ ਕਰਾਉਣਾ ਸ਼ਾਮਲ ਹੈ। ਲੰਬੇ ਸਮੇਂ ਤੋਂ ਇਸ ਦਾ ਟੀਚਾ ਸਮੁਦਾਇਕ ਢਾਂਚੇ ਜਿਵੇ ਕਿ ਸੜਕ, ਪੁਲ ਅਤੇ ਸਕੂਲਾਂ ਦੀ ਦੁਬਾਰਾ ਸਹਾਇਤਾ ਕਰਨਾ ਹੈ।
      ਇਨ੍ਹਾਂ ਸੰਗਠਨਾਂ ਨੂੰ ਫੰਡ ਉਪਲੱਬਧ ਕਰਾਉਣ ਤੋਂ ਇਲਾਵਾ ਗੂਗਲ ਦੀ ਆਫਤ ਪ੍ਰਤੀਕਿਰਿਆ ਟੀਮ ਨੇ ਤਿੰਨਾਂ ਦੇਸ਼ਾਂ ‘ਚ ਐਸ. ਓ. ਐਸ. ਅਲਰਟ ਵੀ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਦੱਖਣੀ-ਪੂਰਵੀ ਏਸ਼ੀਆ ਅਤੇ ਭਾਰਤ ਲਈ ਉਪ ਰਾਸ਼ਟਰਪਤੀ ਆਨੰਦਨ ਨੇ ਕਿਹਾ ਸਾਡੀ ਭਾਵਨਾਵਾਂ ਖੇਤਰ ਦੇ ਲੋਕਾਂ ਨਾਲ ਹਨ।

print
Share Button
Print Friendly, PDF & Email