ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਨੇ ਤੂਫ਼ਾਨ ਹਾਰਵੇ ਨਾਲ ਪੀੜਤ ਲੋਕਾਂ ਲਈ ਬਣਾਇਆ ਰਾਹਤ ਫੰਡ ,ਪੀੜਤ ਲੋਕਾਂ ਦੀ ਮਦਦ ਲਈ ਆਏ ਅੱਗੇ

ss1

ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਨੇ ਤੂਫ਼ਾਨ ਹਾਰਵੇ ਨਾਲ ਪੀੜਤ ਲੋਕਾਂ ਲਈ ਬਣਾਇਆ ਰਾਹਤ ਫੰਡ ,ਪੀੜਤ ਲੋਕਾਂ ਦੀ ਮਦਦ ਲਈ ਆਏ ਅੱਗੇ

ਵਾਸ਼ਿੰਗਟਨ, 31 ਅਗਸਤ ( ਰਾਜ ਗੋਗਨਾ)-ਟੈਕਸਾਸ ਪ੍ਰਾਂਤ ਵਿਚ ਚੱਕਰਵਾਤ ਹਾਰਵੇ ਕਾਰਨ ਆਏ ਭਿਆਨਕ ਹੜ੍ਹ ਨਾਲ ਪੀੜਤ ਲੋਕਾਂ ਦੀ ਮਦਦ ਲਈ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੇ ਇਕ ਰਾਹਤ ਫੰਡ ਬਣਾਇਆ ਹੈ। ‘ਅਮਰੀਕਨ ਏਸੀਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜ਼ਨ’ (ਏ. ਏ. ਪੀ. ਆਈ.) ਦੇ ਪ੍ਰਧਾਨ ਗੌਤਮ ਸਮਦੱਰ ਨੇ ਕਿਹਾ,”ਚੱਕਰਵਾਤ ਹਾਰਵੇ ਨੇ ਤੇਜ਼ ਹਵਾਵਾਂ ਅਤੇ ਹੜ੍ਹ ਨਾਲ ਟੇਕਸਾਸ ਨੂੰ ਤਬਾਹ ਕਰ ਦਿੱਤਾ ਹੈ। ਇਸ ਗੰਭੀਰ ਕੁਦਰਤੀ ਮੁਸੀਬਤ ਕਾਰਨ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਸੰਪੱਤੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੁਸੀਬਤ ਨਾਲ ਪੀੜਤ ਲੋਕਾਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ।”
ਉਨ੍ਹਾਂ ਨੇ ਕਿਹਾ ਕਿ ਟੈਕਸਾਸ ਦੇ ਕੁਝ ਏ. ਏ. ਪੀ. ਆਈ. ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਹਾਰਵੇ ਚੱਕਰਵਾਤ ਤੋਂ ਪ੍ਰਭਾਵਿਤ ਹੋਏ ਹਨ। ਦਾਨ ਨਾਲ ਜੋ ਰਾਸ਼ੀ ਇੱਕਠੀ ਹੋਈ ਹੈ ਉਹ ਟੇਕਸਾਸ ਦੇ ਗਵਰਨਰ ਨੂੰ ਦਿੱਤੀ ਜਾਵੇਗੀ। ਸਮਦੱਰ ਨੇ ਕਿਹਾ ਕਿ ਏ. ਏ. ਪੀ. ਆਈ. ਡਾਕਟਰ ਅਮਰੀਕਾ ਵਿਚ 10 ਫੀਸਦੀ ਡਾਕਟਰਾਂ ਦੀ ਨੁਮਾਇੰਦਗੀ ਕਰਦੇ ਹਨ ਪਰ ਕਰੀਬ 30 ਫੀਸਦੀ ਮਰੀਜ਼ਾਂ ਨੂੰ ਸੇਵਾ ਦਿੰਦੇ ਹਨ। ਉਨ੍ਹਾਂ ਨੇ ਆਪਣੇ ਸਾਥੀ ਡਾਕਟਰਾਂ ਨੂੰ ਇਸ ਉਦੇਸ਼ ਨੂੰ ਪੂਰਾ ਕਰਨ ਲਈ ਮਦਦ ਦੀ ਅਪੀਲ ਕੀਤੀ ਹੈ। ਸਮਦੱਰ ਨੇ ਕਿਹਾ,”ਜ਼ਰੂਰਤ ਦੀ ਇਸ ਸਮੇਂ ਵਿਚ ਇਸ ਭਿਆਨਕ ਕੁਦਰਤੀ ਮੁਸੀਬਤ ਨਾਲ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ। ਟੇਕਸਾਸ ਵਿਚ ਸਾਡੇ ਡਾਕਟਰ ਅਗਲੇ 2-4 ਹਫਤਿਆਂ ਤੱਕ ਪੀੜਤਾਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਾ ਲੈ ਕੇ ਉਨ੍ਹਾਂ ਦੀ ਸੇਵਾ ਕਰਨਗੇ।”

print
Share Button
Print Friendly, PDF & Email

Leave a Reply

Your email address will not be published. Required fields are marked *