ਗੁਰਦਵਾਰਾ ਸਾਹਿਬ ਦੀ ਫਰਿੱਜ ਵਿੱਚ ਮੀਟ ਰੱਖਣ ਵਾਲਾ ਗ੍ਰੰਥੀ ਕਾਬੂ

ss1

ਗੁਰਦਵਾਰਾ ਸਾਹਿਬ ਦੀ ਫਰਿੱਜ ਵਿੱਚ ਮੀਟ ਰੱਖਣ ਵਾਲਾ ਗ੍ਰੰਥੀ ਕਾਬੂ

ਕੋਟਕਪੂਰਾ: ਗੁਰਦਵਾਰੇ ਦੀ ਫਰਿੱਜ ਵਿੱਚ ਮੀਟ ਰੱਖਣ ਵਾਲੇ ਗ੍ਰੰਥੀ ਨੂੰ ਪੁਲਿਸ ਨੇ ਸੰਗਤਾਂ ਦੀ ਸਕਾਇਤ ਤੇ ਕਾਬੂ ਕੀਤਾ ਹੈ। ਗ੍ਰੰਥੀ ਦੀ ਪਹਿਚਾਣ ਥਾਣਾ ਬਾਜਾਖਾਨਾ ਦੇ ਪਿੰਡ ਰੋਮਾਣਾ ਅਜੀਤ ਸਿੰਘ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਭੋਲਾ ਸਿੰਘ ਮੀਤ ਪ੍ਰਧਾਨ ਦੇ ਬਿਆਨਾਂ ‘ਤੇ ਉਕਤ ਗ੍ਰੰਥੀ ਤੇ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਕੀਤਾ ਹੈ। ਭੋਲਾ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਕਮੇਟੀ ਵੱਲੋਂ ਭਰਪੂਰ ਸਿੰਘ ਜੋ ਕਿ ਅੰਮ੍ਰਿਤਧਾਰੀ ਹੈ ਨੂੰ ਗ੍ਰੰਥੀ ਰੱਖਿਆ ਹੋਇਆ ਹੈ। ਰਾਤ ਸਮੇਂ ਗੁਰਦੁਆਰਾ ਸਾਹਿਬ ‘ਚ ਨਿਗਰਾਨੀ ਲਈ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਪਿੰਡ ਦੇ ਲੜਕੇ ਲਗਾਏ ਗਏ ਸਨ।ਰਾਤ ਨੂੰ ਗ੍ਰੰਥੀ ਭਰਪੂਰ ਸਿੰਘ ਬਾਬਾ ਰਾਜ ਰਾਮ ਦੇ ਡੇਰੇ ਵਿਚੋਂ ਰੌਲ ਲਾ ਕੇ ਆਇਆ ਸੀ। ਇਸ ਦੌਰਾਨ ਪਿੰਡ ਦੇ ਲੜਕੇ ਜਦੋਂ ਚਾਹ ਬਣਾਉਣ ਲਈ ਫਰਿੱਜ ਵਿਚੋਂ ਦੁੱਧ ਕੱਢਣ ਲੱਗੇ ਤਾਂ ਗੁਰਦੁਆਰਾ ਸਾਹਿਬ ਦੇ ਫਰਿੱਜ ਵਿਚੋਂ ਇਕ ਬਰਤਨ ਵਿਚ ਬਣਿਆ ਹੋਇਆ ਮੀਟ (ਮਾਸ) ਮਿਲਿਆ। ਇਸ ਸਬੰਧੀ ਭਰਪੂਰ ਸਿੰਘ ਨੂੰ ਪੁੱਛਣ ‘ਤੇ ਉਸਨੇ ਕਿਹਾ ਕਿ ਮੇਰੇ ਮੋਢੇ ਵਿਚ ਦਰਦ ਹੈ ਇਸ ਲਈ ਮੈਂ ਰੱਖਿਆ ਹੈ।ਗ੍ਰੰਥੀ ਖਿਲਾਫ਼ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *