ਮੁੰਬਈ ਵਿੱਚ ਮੀਂਹ ਕਾਰਨ 6 ਮੌਤਾਂ

ss1

ਮੁੰਬਈ ਵਿੱਚ ਮੀਂਹ ਕਾਰਨ 6 ਮੌਤਾਂ

ਮੁੰਬਈ: ਮੁੰਬਈ ਵਿੱਚ ਭਾਰੀ ਮੀਂਹ ਕਾਰਨ ਕਾਫੀ ਹਾਲਾਤ ਖਰਾਬ ਹਨ, ਮੀਡੀਆ ਰਿਪੋਰਟਾਂ ਮੁਤਾਬਿਕ ਮੁੰਬਈ ਵਿੱਚ ਭਾਰੀ ਮੀਂਹ ਕਾਰਨ 6 ਮੌਤਾਂ ਹੋ ਗਈਆਂ ਹਨ ਤੇ ਕਈ ਇਲਾਕਿਆਂ ਵਿਚ ਬਿਜਲੀ ਨਹੀਂ ਹੈ| ਭਾਰੀ ਮੀਂਹ ਦੇ ਚਲਦਿਆਂ ਬਹੁਤ ਸਾਰੇ ਲੋਕ ਰਾਤ ਭਰ ਆਪਣੇ ਦਫਤਰਾਂ ਵਿਚ ਹੀ ਰੁਕੇ ਰਹੇ|
ਭਾਰੀ ਬਾਰਸ਼ ਦੇ ਮੱਦੇਨਜ਼ਰ ਜਲ ਸੈਨਾ ਅਤੇ ਹੈਲੀਕਾਪਟਰਾਂ ਨੂੰ ਚੌਕਸੀ ਰਾਹਤ ਅਤੇ ਬਚਾਅ ਕੰਮਾਂ ਵਿੱਚ ਤਾਇਨਾਤ ਕਰਨ ਲਈ ਤਿਆਰ ਰੱਖਿਆ ਗਿਆ ਹੈ ਅਤੇ ਐਨ.ਡੀ.ਆਰ.ਐਫ. ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ| ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੜ੍ਹ ਬਚਾਅ ਦਲ ਅਤੇ ਗੋਤਾਖੋਰ ਵੀ ਤਾਇਨਾਤੀ ਲਈ ਤਿਆਰ ਹਨ| ਬੁਲਾਰੇ ਨੇ ਟਵੀਟ ਕੀਤਾ ਕਿ ਸੀਕਿੰਗ 42 ਸੀ ਦਿਨ/ਰਾਤ ਤਲਾਸ਼ ਅਤੇ ਬਚਾਅ ਕੰਮ ਲਈ ਤਿਆਰ ਹੈ| ਡਾਕਟਰੀ ਦਲ ਅਤੇ ਗੋਤਾਖੋਰ ਤੁਰੰਤ ਤਾਇਨਾਤੀ ਲਈ ਤਿਆਰ ਹਨ|
ਬੁਲਾਰੇ ਨੇ ਕਿਹਾ ਕਿ 5 ਹੜ੍ਹ ਬਚਾਅ ਦਲ ਅਤੇ ਗੋਤਾਖੋਰਾਂ ਦੇ 2 ਦਲ ਮੁੰਬਈ ਵਿੱਚ ਵੱਖ-ਵੱਖ ਥਾਂਵਾਂ ਤੇ ਮਦਦ ਮੁਹੱਈਆ ਕਰਵਾਉਣ ਲਈ ਤਿਆਰ ਹਨ| ਮੁੰਬਈ ਸਥਾਨਕ ਬਾਡੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਰਾਸ਼ਟਰੀ ਆਫਤ ਮੋਚਨ ਦਲ (ਐਨ.ਡੀ.ਆਰ.ਐਫ.) ਦੇ 5 ਦਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ|
ਜਲ ਸੈਨਾ ਨੇ ਲਗਾਇਆ ‘ਲੰਗਰ’
ਭਿਆਨਕ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਮੁੰਬਈ ਵਿੱਚ ਸੀ.ਐਸ.ਟੀ. ਰੇਲਵੇ ਸਟੇਸ਼ਨ ਤੇ ਜਲ ਸੈਨਾ ਨੇ ਲੰਚ ਕਾਊਂਟਰ ਲਗਾਇਆ ਹੈ, ਤਾਂ ਜੋ ਮੀਂਹ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ ਭੋਜਨ ਮੁਹੱਈਆ ਕਰਾਇਆ ਜਾ ਸਕੇ|

print
Share Button
Print Friendly, PDF & Email

Leave a Reply

Your email address will not be published. Required fields are marked *