ਸਾਂਤ ਵੱਲੋਂ ਹਲਕੇ ਦੇ 10 ਪਿੰਡਾਂ ਨੂੰ 1 ਕਰੋੜ 30 ਲੱਖ ਦੀਆਂ ਗਰਾਂਟਾਂ ਦੇ ਚੈੱਕ ਵੰਡੇ

ss1

ਸਾਂਤ ਵੱਲੋਂ ਹਲਕੇ ਦੇ 10 ਪਿੰਡਾਂ ਨੂੰ 1 ਕਰੋੜ 30 ਲੱਖ ਦੀਆਂ ਗਰਾਂਟਾਂ ਦੇ ਚੈੱਕ ਵੰਡੇ30-28ਮਹਿਲ ਕਲਾਂ 30 ਅਪ੍ਰੈਲ (ਪਰਦੀਪ ਕੁਮਾਰ)- ਅਕਾਲੀ ਭਾਜਪਾ ਸਰਕਾਰ ਵੱਲੋਂ ਵਿੱਢੀ ਗਈ ਵਿਕਾਸ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਨੂੰ ਪਹਿਲ ਕਿਸ਼ਤ ਵਜੋਂ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ ਦੀਆਂ ਪਂੰਚਾਇਤਾ ਨੂੰ ਗ੍ਰਾਂਟਾਂ ਨੂੰ ਦੇ ਕੇ ਹਲਕੇ ਦਾ ਸਰਵ ਪੱਖੀ ਵਿਕਾਸ ਕਰਵਾਇਆਂ ਜਾ ਰਿਹਾ ਹੈ। ਹਲਕੇ ਦੇ ਸਾਰੇ ਪਿੰਡਾਂ ਵਿਚੋਂ ਕੋਈ ਪਿੰਡ ਵਿਕਾਸ ਪੱਖੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ. ਅਜੀਤ ਸਿੰਘ ਸਾਂਤ ਹਲਕੇ ਦੇ ਪਿੰਡ ਗੰਗੋਹਰ ਨੂੰ 8 ਲੱਖ 93 ਹਜਾਰ 320 , ਨਿਹਾਲੂਵਾਲ ਨੂੰ 9 ਲੱਖ 24 ਹਜਾਰ 720, ਬਾਹਮਣੀਆਂ 5 ਲੱਖ 51 ਹਜਾਰ 508 , ਕੁਤਬਾ 14 ਲੱਖ 66 ਹਜਾਰ 476, ਹਰਦਾਸਪੁਰਾ 11 ਲੱਖ 97 ਹਜਾਰ 758, ਲੋਹਗੜ 11 ਲੱਖ 47 136, ਛਾਪਾ 17 ਲੱਖ 13 ਹਜਾਰ 212, ਪੰਡੋਰੀ 6 ਲੱਖ 34 ਹਜਾਰ 262, ਮਹਿਲ ਖੁਰਦ 18 ਲੱਖ 30 ਹਜਾਰ 430 ਅਤੇ ਛੀਨੀਵਾਲ ਕਲਾਂ ਨੂੰ 26 ਲੱਖ 80 ਹਜਾਰ 266 ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਲਈ ਵੰਡਣ ਉਪਰੰਤ ਜਨਤਕ ਇਕੱਠਾ ਨੰੂ ਸੰਬੋਧਨ ਕਰਦਿਆਂ ਕਿਹਾ।

ਉਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ 15 ਜੂਨ 2016 ਤੱਕ ਵਿਕਾਸ ਕਾਰਜ ਮੁਕੰਮਲ ਕਰਨ ਤੋਂ ਬਾਅਦ ਹੀ ਦੂਜੀ ਕਿਸ਼ਤ ਜਾਰੀ ਕੀਤੀ ਜਾਵੇਗੀ। ਉਨਾਂ ਪਿੰਡਾਂ ਵਿੱਚ ਇੱਕ ਜਨਰਲ ਅਤੇ ਇੱਕ ਐਸ ਸੀ ਸ਼ੇ੍ਰਣੀ ਨਾਲ ਸਬੰਧਿਤ ਕਲੱਬ ਬਣਾਏ ਜਾਣ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾ ਸਕਣ। ਇਸ ਮੌਕੇ ਸਾਰੇ ਪਿੰਡਾਂ ਅੰਦਰ ਹਲਕਾ ਇੰਚਾਰਜ ਸਾਂਤ ਦਾ ਗ੍ਰਾਮ ਪੰਚਾਇਤਾਂ, ਐਸ਼ ਸੀ ਵਿੰਗਾਂ, ਇਸਤਰੀ ਅਕਾਲੀ ਦਲ ਅਤੇ ਸਮਾਜ ਸੇਵੀ ਕਲੱਬਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੈਂਬਰ ਵਰਕਿੰਗ ਕਮੇਟੀ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਚੇਅਰਮੈਨ ਅਜੀਤ ਸਿੰਘ ਕੁਤਬਾ, ਉਪ ਚੇਅਰਮੈਨ ਰੂਬਲ ਗਿੱਲ ਕਨੇਡਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਿਲਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ, ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਡਾ ਸੁਖਵਿੰਦਰ ਸਿੰਘ, ਲਛਮਣ ਸਿੰਘ ਮੂੰਮ,ਮਾਸਟਰ ਹਰਬੰਸ ਸਿੰਘ ਸੇਰਪੁਰ, ਮਹਿਤਾਬ ਸਿੰਘ ਗੰਡੇ ਵਾਲਾ, ਸੇਰ ਸਿੰਘ ਗੰਗੋਹਰ, ਰੇਖਾ ਰਾਣੀ, ਬਲਦੀਪ ਸਿੰਘ ਖੁਰਦ ਐਸ ਸੀ ਆਗੂ , ਸਰਬਜੀਤ ਸਿੰਘ ਗੰਗੋਹਰ, ਰੇਸ਼ਮ ਸਿੰਘ ਰਾਏ ਮਹਿਲ ਖੁਰਦ, ਆਤਮਾ ਸਿੰਘ ਲੋਹਗੜ, ਜਸਪਾਲ ਕੌਰ ਬਾਹਮਣੀਆਂ, ਸੇਰ ਸਿੰਘ ਛੀਨੀਵਾਲ ਕਲਾਂ, ਰਣਜੀਤ ਸਿੰਘ ਛਾਪਾ, ਚਰਨਜੀਤ ਕੌਰ ਨਿਹਾਲੂਵਾਲ, ਸਿੰਦਰ ਕੌਰ ਕੁਤਬਾ, ਇੰਦਰਜੀਤ ਕੌਰ ਹਰਦਾਸਪੁਰਾ, ਅਜੀਤ ਕੌਰ ਪੰਡੋਰੀ ( ਸਾਰੇ ਸਰਪੰਚ) ਸਮੇਤ ਵੱਡੀ ਗਿਣਤੀ ਚ ਅਕਾਲੀ ਆਗੂ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *