ਪਿਆਰ ਦੀ ਮੰਜ਼ਲ ਮੈਨੂੰ ਮਿਲ ਗਈ

ss1

ਪਿਆਰ ਦੀ ਮੰਜ਼ਲ ਮੈਨੂੰ ਮਿਲ ਗਈ
ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ
satwinder_7@hotmail.com

ਸੱਜਣਾਂ ਪਤਾ ਨਹੀਂ ਤੂੰ ਕਰ ਦਿੱਤਾ ਕੀ? ਹਾੜਾ ਵੇ ਤੇਰੇ ‘ਤੇ ਆਇਆ ਮੇਰਾ ਸੋਹਣਾ ਜੀਅ।
ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀ ਗਈ। ਤੇਰੇ ਪਿਆਰ ਵਿੱਚ ਮੈਂ ਭੁੱਖੀ ਰੱਜੀ ਗਈ।
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ। ਕਰਕੇ ਚਲਾਕੀ ਮੇਰੀ ਤੂੰ ਮੇਰੀ ਜਾਨ ਕੱਢਲੀ।
ਮੈਂ ਤੇਰੀਆਂ ਮਿੱਠੀਆਂ ਬਾਤਾਂ ਵਿੱਚ ਗਈ। ਸੱਤੀ ਸੁੱਧ-ਬੁੱਧ ਮੇਰੀ ਤੇਰੇ ਵਿੱਚ ਗੁੰਮ ਹੋ ਗਈ।
ਸਤਵਿੰਦਰ ਜਾਂਦੀ ਹੋਈ ਝਾਤ ਕਰ ਗਈ। ਰੱਬ ਨਾਲ ਸਾਡੀ ਤਾਂ ਹੁਣ ਅੱਖ ਲੱਗ ਗਈ।
ਪਿਆਰ ਦੀ ਮੰਜ਼ਲ ਮੈਨੂੰ ਮਿਲ ਗਈ। ਸੱਤੀ ਰੱਬ ਯਾਰ ਦੀ ਸੁੱਚੀਂ-ਮੁੱਚੀ ਅੱਜ ਬਣ ਗਈ।

print
Share Button
Print Friendly, PDF & Email