ਜੂਨ 84 ਤੋਂ ਬਾਅਦ ਦਮਦਮੀ ਟਕਸਾਲ ਸਿੱਖ ਕੌਮ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਗਾਨੇ ਹੱਥਾਂ ਵਿੱਚ ਖੇਡ ਰਹੀ ਹੈ: ਕੁਲਦੀਪ ਸਿੰਘ ਭਾਗੋਵਾਲ ਸ਼੍ਰੋ.ਅ.ਦ. (ਅ)

ss1

ਜੂਨ 84 ਤੋਂ ਬਾਅਦ ਦਮਦਮੀ ਟਕਸਾਲ ਸਿੱਖ ਕੌਮ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਗਾਨੇ ਹੱਥਾਂ ਵਿੱਚ ਖੇਡ ਰਹੀ ਹੈ: ਕੁਲਦੀਪ ਸਿੰਘ ਭਾਗੋਵਾਲ ਸ਼੍ਰੋ.ਅ.ਦ. (ਅ)

Untitled
ਰੂਪਨਗਰ 23 ਮਈ (ਗੁਰਮੀਤ ਮਹਿਰਾ): ਅੱਜ ਇੱਥੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕੁਲਦੀਪ ਸਿੰਘ ਭਾਗੋਵਾਲ ਸ਼੍ਰੋ.ਅ.ਦ. (ਅ) ਨੇ ਕਿਹਾ ਕਿ ਜੂਨ 84 ਤੋਂ ਬਾਅਦ ਦਮਦਮੀ ਟਕਸਾਲ ਸਿੱਖ ਕੌਮ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਗਾਨੇ ਹੱਥਾਂ ਵਿੱਚ ਖੇਡ ਰਹੀ ਹੈ। ਇਸ ਦੇ ਪ੍ਰਬੰਧਨ ਨੂੰ ਚਲਾਉਣ ਨੂੰ ਕੁੱਝ ਬਾਹਰੀ ਸਿੱਖ ਵਿਰੋਧੀ ਸ਼ਕਤੀਆਂ ਦਾ ਹੱਥ ਹੈ। ਦਮਦਮੀ ਟਕਸਾਲ ਨੇ ਸਭ ਤੋਂ ਪਹਿਲਾਂ 1985 ਦੀਆਂ ਵਿਧਾਨ ਪੰਜਾਬ ਦੀਆਂ ਚੋਣਾਂ ਦਾ ਬਾਈਕਾਟ ਕਰ ਬਾਇਆ ਤਾਂ ਜ਼ੋ ਵਿਰੋਧੀਆਂ ਨੂੰ ਨੱਥ ਪਾਈ ਜਾ ਸਕੇ 1989 ਵਿੱਚ ਲੋਕ ਸਭਾ ਚੌਣਾਂ ਤੋਂ ਬਾਅਦ ਟਕਸਾਲ ਦੀ ਅਰਦਾਸ ਕੀਤੀ ਗਈ ਸੀ ਕਿ ਪਾਰਲੀਮੈਂਟ ਮੈਂਬਰ ਵੱਲੋਂ ਕਰਪਾਨ ਲੈ ਕੇ ਅੰਦਰ ਜਾਣਗੇ। 1992 ਵਿੱਚ ਸਾਬਕਾ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ ਨੂੰ ਦਮਦਮੀ ਟਕਸਾਲ ਵਿੱਚ ਬੁਲਾ ਕੇ ਸਰੋਪਾ ਦਿੱਤਾ ਗਿਆ। ਜੋ ਕਿ ਸਿੱਖ ਕੌਮ ਦੇ ਹਿਰਦੀਆਂ ਅਤੇ ਅੱਲੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਸੀ। ਇਨ੍ਹਾਂ ਦਮਦਮੀ ਟਕਸਾਲ ਨੂੰ ਮਹਾਨ ਜਰਨੈਲ ਸੰਤ ਭਿੰਡਰਾ ਵਾਲਿਆਂ ਨੂੰ ਜਿਉਂਦਾ ਹੋਣ ਤੇ ਚੜੀ ਕਲਾਂ ਦੇ ਹੋਣ ਦਾ ਝੂਠਾਂ ਭੁਲੇਖਾ ਪਾ ਕੇ ਰੱਖਿਆ। ਕਿ ਆਪਣੀ ਧਾਰਮਿਕ ਛਪਣ ਵਾਲੀ ਸਮੱਗਰੀ ਨੂੰ ਵੀ ਸੰਤ ਜਰਨੈਲ ਸਿੰੰਘ ਜੀ ਵਿੱਚ ਲਿਖਦੇ ਰਹੇ ਕਿ ਚੜੱਦੀ ਕਲਾਂ ਵਿੱਚ ਰਹੇ ਅਤੇ ਕਦੇ ਵੀ ਸਿੱਖਾਂ ਦਾ ਸ਼ਹੀਦੀ ਤੇ ਜਨਮ ਦਿਹਾੜਾ ਨਹੀਂ ਮਨਾਇਆ।

ਜ਼ਦੋਂ ਸਿੱਖ ਕੌਮ 6 ਜੂਨ ਨੂੰ ਅਕਾਲ ਤਖਤ ਦੇ ਸ਼ਹੀਦੀ ਦਿਹਾੜਾ ਮਨਾਉਣ ਲੱਗ ਪਏ ਤਾਂ ਦਮਦਮੀ ਟਕਸਾਲ ਨੇ ਵੀ ਗੁਰਦੁਆਰਾ ਮਹਿਰਾ ਵਿਖੇ 6 ਜੂਨ ਨੰ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ ਭਾਗੋਵਾਲ ਨੇ ਕਿਹਾ ਕਿ 1 ਜੂਨ ਤੋਂ 6 ਜੂਨ ਤਂੱਕ ਦਰਬਾਰ ਸਾਹਿਬ ਵਿੱਚ ਹਿੰਦੋਸਤਾਨੀ ਫੌਜ਼ਾਂ ਨਾਲ ਮੁਕਾਬਲਾ ਕੀਤਾ।ਟਕਸਾਲ ਦੇ ਹੋਰ ਦਿਨ ਸ਼ਹੀਦੀ ਦਿਹਾੜਾ ਮਨਾਉਣ ਨੂੰ 6 ਜੂਨ ਹੀ ਦਮਦਮੀ ਟਕਸਾਲ ਵਿੱਚ ਕਿਉਂ ਕਰ ਦਿੱਤਾ ਹੈ।ਦਮਦਮੀ ਟਕਸਾਲ ਚਾਹੁੰਦੀ ਹੈ ਕਿ ਹੋਰ ਸ਼ਕਤੀਆਂ ਦੇ ਪਿੱਛੇ ਲੱਗ ਕੇ ਅਕਾਲ ਤਖਤ ਸਾਹਿਬ ਦੇ 6 ਜੂਨ ਨੂੰ ਮਨਾਉਣਾ ਜਨਮ ਦਿਹਾੜਾ ਹਟਾ ਕੇ ਮਹਿਤੇ ਵਿਖੇ ਹੀ ਮਨਾਇਆ ਜਾ ਸਕੇ। ਸਿੱਖ ਕੌਮ ਆਪਣੀ ਜਮੀਰ ਦੀ ਆਵਾਜ਼ ਨੂੰ ਪਹਿਚਾਣਦੇ ਹੋਏ 6 ਜੂਨ ਨੂੰ ਸਵੇਰੇ 7 ਵਜੇ ਅਕਾਲ ਤਖਤ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਦਮਦਮੀ ਟਕਸਾਲ ਇਹ ਦੱਸੇ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ਸੰਤ ਢੰਡਰੀਆਂ ਵਾਲੇ ਤੇ ਹਮਲਾ ਕਰਨ ਵਾਲੇ ਦੇ ਨਾਲ ਟਕਸਾਲ ਦੀ ਗੂਡਾ ਗਰਦੀ ਅਤੇ ਅੱਤ ਦੇ ਸਿਖਰ ਹੋ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *