ਪਿੰਡ ਆਲਮਵਾਲਾ ਨਿਵਾਸੀਆਂ ਵੱਲੋਂ ਸੋਈ ਮੀਤ ਪ੍ਰਧਾਨ ਮਨੂੰ ਸੇਖੋਂ ਦਾ ਸਨਮਾਨ

ss1

ਪਿੰਡ ਆਲਮਵਾਲਾ ਨਿਵਾਸੀਆਂ ਵੱਲੋਂ ਸੋਈ ਮੀਤ ਪ੍ਰਧਾਨ ਮਨੂੰ ਸੇਖੋਂ ਦਾ ਸਨਮਾਨ

24-29 (5)ਮਲੋਟ, 23 ਮਈ (ਆਰਤੀ ਕਮਲ) : ਨਸ਼ਿਆਂ ਦੇ ਖਾਤਮੇ ਲਈ ਯਤਨ ਕਰ ਰਹੀ ਅਤੇ ਸਮਾਜ ਭਲਾਈ ਦੇ ਕੰਮਾਂ ’ਚ ਯੋਗਦਾਨ ਪਾ ਰਹੀ ਪਿੰਡ ਆਲਮਵਾਲਾ ਦੀ 11 ਮੈਂਬਰੀ ਸੇਵਾ ਕਮੇਟੀ, ਗ੍ਰਾਮ ਪੰਚਾਇਤ ਅਤੇ ਆਮ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨ ਆਗੂ ਮਾਲਵਾ ਜ਼ੋਨ-1 ਸੋਈ ਦੇ ਮੀਤ ਪ੍ਰਧਾਨ ਮਨੂੰ ਸੇਖੋਂ ਆਲਮਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਆਲਮਵਾਲਾ ਦੇ ਗ੍ਰਾਮ ਪੰਚਾਇਤ ਅਤੇ ਸੇਵਾ ਕਮੇਟੀ ਵੱਲੋਂ ਬੀਤੇ ਦਿਨੀਂ ਹੀ ਗਠਿਤ ਕੀਤੀ ਗਈ ਕਮੇਟੀ ਵਿਚ ਕੁਲਦੀਪ ਸਿੰਘ ਨੂੰ ਪ੍ਰਧਾਨ, ਦੇਬਾ ਰਾਮ ਨੂੰ ਵਾਈਸ ਪ੍ਰਧਾਨ, ਟੋਨੀ ਰਾਮ ਨੂੰ ਸੈਕਟਰੀ, ਸੁਖਜੀਤ ਕੌਰ ਨੂੰ ਖਜਾਨਚੀ, ਨਮਨ ਕੌਰ ਨੂੰ ਸਲਾਹਕਾਰ ਚੁਣਿਆ ਗਿਆ ਹੈ, ਜਦਕਿ ਸੁਖਦੇਵ ਸਿੰਘ, ਹੈਪੀ, ਹਰਜਿੰਦਰ ਸਿੰਘ, ਮੰਗਾ ਸਿੰਘ ਤੇ ਿਸ਼ਨ ਸਿੰਘ ਨੂੰ ਬਤੌਰ ਮੈਂਬਰਾਂ ਵਜੋਂ ਕਮੇਟੀ ’ਚ ਲਿਆ ਗਿਆ ਹੈ।

ਇਹ ਕਮੇਟੀ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਸਹਿਯੋਗ ਕਰ ਰਹੀ ਹੈ, ਉੱਥੇ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਇਸ ਕਮੇਟੀ ਵੱਲੋਂ ਮਿਲੇ ਸਨਮਾਨ ਤੋਂ ਖੁਸ਼ ਹੁੰਦਿਆਂ ਮਨੂੰ ਸੇਖੋਂ ਨੇ ਜਿੱਥੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਕਮੇਟੀ ਦੀ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਆਖਿਆ ਕਿ ਉਹ ਕਮੇਟੀ ਵੱਲੋਂ ਚਲਾਏ ਸਮਾਜ ਭਲਾਈ ਕੰਮਾਂ ਲਈ ਪੂਰਾ ਸਹਿਯੋਗ ਦੇਣਗੇ। ਉਨਾਂ ਕਿਹਾ ਕਿ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਜਿੱਥੇ ਪੰਜਾਬ ਸਰਕਾਰ ਗੰਭੀਰ ਹੈ, ਉੱਥੇ ਹੀ ਸਮਾਜ ’ਚੋਂ ਨਸ਼ਿਆਂ ਦੇ ਕਲੰਕ ਨੂੰ ਮਿਟਾਉਣ ਵਿਚ ਆਮ ਨਾਗਰਿਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਇਸ ਮੌਕੇ ਪਿੰਦਰ ਸੇਖੋਂ, ਨਿੱਕਾ ਸੇਖੋਂ, ਸੁੱਖੀ, ਹੀਰਾ ਸੇਖੋਂ, ਅਮਨ ਸੇਖੋਂ, ਪਿੰਕਾ ਸੇਖੋਂ, ਗਾਛੀ ਸੇਖੋਂ, ਹਰਪ੍ਰੀਤ ਸੇਖੋਂ, ਤੇਜੂ ਸੇਖੋਂ ਸਮੇਤ ਪਿੰਡ ਵਾਸੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *