ਡਾਕਟਰ ਭੀਮ ਰਾੳ ਅੰਬੇਦਕਰ ਵਾਲਮਿਕੀ ਸਭਾ ਵਲੋਂ ਨਸ਼ਿਆਂ ਖਿਲਾਫ ਕਰਵਾਇਆ ਗਿਆ ਸੈਮੀਨਾਰ

ss1

ਡਾਕਟਰ ਭੀਮ ਰਾੳ ਅੰਬੇਦਕਰ ਵਾਲਮਿਕੀ ਸਭਾ ਵਲੋਂ ਨਸ਼ਿਆਂ ਖਿਲਾਫ ਕਰਵਾਇਆ ਗਿਆ ਸੈਮੀਨਾਰ

ਰਾਜਪੁਰਾ, 30 ਅਪ੍ਰੈਲ (ਧਰਮਵੀਰ ਨਾਗਪਾਲ)- ਸ਼ਹਿਰ ਰਾਜਪੁਰਾ ਦੇ ਠੀਕ ਸੈਂਟਰ ਵਿੱਚ ਪੈਂਦੇ ਪਿੰਡ ਬਨਵਾੜੀ ਵਿੱਖੇ ਡਾ. ਭੀਮ ਰਾੳ ਵਾਲਮਿਕੀ ਅੰਬੇਦਕਰ ਸਭਾ ਦੇ ਕੋਮੀ ਪ੍ਰਧਾਨ ਹੰਸ ਰਾਜ ਦੀ ਅਗਵਾਈ ਵਿੱਚ ਨਸ਼ਿਆਂ ਦੇ ਨਾਸ਼ ਲਈ ਇੱਕ ਵਿਸ਼ੇਸ ਮੀਟਿੰਗ ਰਖੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਐਚ ੳ ਸਿਟੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਐਸ ਐਚ ੳ ਸਿਟੀ ਦੇ ਨਾਲ ਕਸਤੂਰਬਾ ਚੌਕੀ ਇੰਚਾਰਜ ਏ ਐਸ ਆਈ ਕਰਮਜੀਤ ਸਿੰਘ ਅਤੇ ਏ ਐਸ ਆਈ ਮਾਲਵਿੰਦਰ ਸਿੰਘ ਆਪਣੇ ਪੂਰੇ ਸਟਾਫ ਸਣੇ ਹਾਜਰ ਰਹੇ। ਐਸ ਐਚ ੳ ਸਿਟੀ ਖਹਿਰਾ ਨੇ ਪਿੰਡ ਬਨਵਾੜੀ ਦੇ ਵਸਨੀਕਾ ਅਤੇ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਅਤੇ ਉਹਨਾਂ ਅਪੀਲ ਕੀਤੀ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਹੈ ਤਾਂ ਸਾਨੂੰ ਇਤਲਾਹ ਦਿਉ ਤੇ ਉਹਨਾਂ ਕਿਹਾ ਕਿ ਦਸਣ ਵਾਲੇ ਦਾ ਨਾਮ ਪਤਾ ਵੀ ਗੁਪਤ ਰਖਿਆਂ ਜਾਵੇਗਾ ਤੇ ਉਸਨੂੰ ਇਨਾਮ ਵੀ ਦਿਤਾ ਜਾਵੇਗਾ{ ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਦੇ 29 ਵਾਰਡਾ ਵਿਚੋਂ ਲਗਭਗ 25 ਵਾਰਡਾ ਵਿੱਚ ਉਹ ਇਸ ਤਰਾਂ ਦੀਆਂ ਮੀਟਿੰਗਾ ਕਰ ਚੁਕੇ ਹਨ ਅਤੇ ਲੋਕਾ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰ ਚੁੱਕੇ ਹਨ।ਇਸ ਮੌਕੇ ਸਭਾ ਦੇ ਕੌਮੀ ਪਰਧਾਨ ਹੰਸ ਰਾਜ ਨੇ ਦਸਿਆਂ ਕਿ ਅਸੀ ਆਪਣੇ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਤਾਂ ਦੂਰ ਦੀ ਗਲ ਹੈ ਤੇ ਨਸ਼ਾ ਕਰਨ ਵਾਲੇ ਨੂੰ ਵੀ ਇਲਾਕੇ ਵਿੱਚ ਨਹੀਂ ਰਹਿਣ ਦੇਵਾਗੇ, ਤੇ ਉਸਦਾ ਨਸ਼ਾ ਛੁਡਾਉਣ ਲਈ ਉਸਦੀ ਜਰੂਰੀ ਮਦਦ ਕਰਾਗੇ।

print

Share Button
Print Friendly, PDF & Email

Leave a Reply

Your email address will not be published. Required fields are marked *