ਮਿਡ ਡੇ ਮੀਲ ਵਰਕਰਾਂ ਦਾ 1 ਜੂਨ ਹੋਵੇਗਾ ਮੁਹਾਲੀ ਵਿਖੇ ਧਰਨਾ ਸੂਬਾ ਸਕੱਤਰ ਕਮਲਜੀਤ ਕੌਰ

ss1

ਮਿਡ ਡੇ ਮੀਲ ਵਰਕਰਾਂ ਦਾ 1 ਜੂਨ ਹੋਵੇਗਾ ਮੁਹਾਲੀ ਵਿਖੇ ਧਰਨਾ ਸੂਬਾ ਸਕੱਤਰ ਕਮਲਜੀਤ ਕੌਰ

ਮਲੋਟ, 23 ਮਈ (ਆਰਤੀ ਕਮਲ) : ਮਿਡ ਡੇ ਮੀਲ ਵਰਕਰ ਯੂਨੀਅਨ ਦਾ ਸੂਬਾ ਪੱਧਰੀ ਧਰਨਾ 1 ਜੂਨ ਨੂੰ ਡੀ.ਜੀ.ਐਮ.ਈ. ਦਫ਼ਤਰ ਮੋਹਾਲੀ ਵਿਖੇ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਡ ਡੇ ਮੀਲ ਵਰਕਰਾਂ ਨੇ ਦੱਸਿਆ ਕਿ ਜੋ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦੁਪਹਿਰ ਦਾ ਖਾਣਾ ਬਣਾਉਦੀਆਂ ਹਨ। ਉਹਨਾਂ ਨੂੰ ਸਿਰਫ਼ 1200 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਇਸ ਨਿਗੁਣੀ ਤਨਖਾਹ ਤੇ ਕੰਮ ਕਰ ਰਹੀਆਂ ਵਰਕਰਾਂ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ, ਪਰ ਮੌਜੂਦਾ ਸਰਕਾਰ ਨੇ ਉਨਾਂ ਦੀ ਹਾਲੇ ਤੱਕ ਗੱਲ ਨਹੀਂ ਸੁਣੀ। ਮਿਡ ਡੇ ਮੀਲ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਅਤੇ ਪ੍ਰਧਾਨ ਬਿਮਲਾ ਰਾਣੀ ਨੇ ਦੱਸਿਆ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਮੌਜੂਦਾ ਸਰਕਾਰ ਖਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਵਿਚ ਪੀ.ਐੱਸ.ਐਸ.ਐੱਫ. ਦੇ ਪ੍ਰਧਾਨ ਸ਼ਤੀਸ਼ ਰਾਣਾ, ਵੈਦ ਪ੍ਰਕਾਸ਼, ਜੀ.ਟੀ.ਯੂ ਦੇ ਪ੍ਰਧਾਨ ਕਰਨੈਲ ਸਿੰਘ ਸੰਧੂ,ਇਸਤਰੀ ਤਾਲਮੇਲ ਕਮੇਟੀ ਦੀ ਸੀਨੀਅਰ ਮੀਤ ਅਮਰਜੀਤ ਕੌਰ, ਕੁਲਵਿੰਦਰ ਸਿੰਘ, ਮਨੋਹਰ ਲਾਲ ਸ਼ਰਮਾ ਵੀ ਸ਼ਮੂਲੀਅਤ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *