ਪੁਲਿਸ ਪ੍ਰਸ਼ਾਸਨ ਨੇ ਤਲਵੰਡੀ ਸਾਬੋ ਵਿੱਚ ਕਰਫਿਊ ਲਾਉਣ ਦਾ ਕੀਤਾ ਐਲਾਨ

ss1

ਪੁਲਿਸ ਪ੍ਰਸ਼ਾਸਨ ਨੇ ਤਲਵੰਡੀ ਸਾਬੋ ਵਿੱਚ ਕਰਫਿਊ ਲਾਉਣ ਦਾ ਕੀਤਾ ਐਲਾਨ
ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਘਰਾਂ ਵਿੱਚੋਂ ਨਾ ਨਿੱਕਲਣ ਦੀ ਕੀਤੀ ਅਪੀਲ

ਤਲਵੰਡੀ ਸਾਬੋ 25 ਅਗਸਤ (ਗੁਰਜੰਟ ਨਥੇਹਾ) ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਅੱਜ ਪੰਚਕੂਲਾ ਦੀ ਵਿਸ਼ੇਸ ਸੀ.ਬੀ.ਆਈ ਅਦਾਲਤ ਵੱਲੋਂ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਭਾਂਵੇ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਜਿਲ੍ਹਾ ਬਠਿੰਡਾ ਨੂੰ ਸੰਵੇਦਨਸ਼ੀਲ ਖੇਤਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ ਪ੍ਰੰਤੂ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤੇ ਜਾਣ ਤੋਂ ਬਾਦ ਭੜਕੀ ਹਿੰਸਾ ਤੋਂ ਬਾਦ ਜਿੱਥੇ ਬਾਦ ਦੁਪਹਿਰ ਬਠਿੰਡਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਵਿੱਚ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਸੀ ਉੇੱਥੇ ਸ਼ਾਮ ਨੂੰ ਤਲਵੰਡੀ ਸਾਬੋ ਵਿਖੇ ਵੀ ਪੁਲਿਸ ਵੱਲੋਂ ਕਰਫਿਊ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਸਹਿਮ ਦਾ ਮਹੌਲ ਹੋਰ ਵਧ ਗਿਆ।
ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦੇ ਦਿੱਤੇ ਜਾਣ ਤੋਂ ਬਾਦ ਨਗਰ ਦੇ ਨੇੜਲੇ ਪਿੰਡਾਂ ਵਿੱਚ ਭੰਨਤੋੜ ਦੀਆਂ ਘਟਨਾਵਾਂ ਵਾਪਰਨ ਉਪਰੰਤ ਸ਼ਾਮ ਸਮੇਂ ਪੁਲਿਸ ਅਧਿਕਾਰੀਆਂ ਨੇ ਤਲਵੰਡੀ ਸਾਬੋ ਸ਼ਹਿਰ ਵਿੱਚ ਕਰਫਿਊ ਲਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਸਬੰਧੀ ਪੁਲਿਸ ਪਾਰਟੀ ਵੱਲੋਂ ਪੂਰੇ ਨਗਰ ਵਿੱਚ ਅਨਾਂਊਸਮੈਂਟ ਕਰਕੇ ਕਰਫਿਊ ਲਾਉਣ ਸਬੰਧੀ ਦੱਸਿਆ ਗਿਆ।ਡੀ.ਐੱਸ.ਪੀ ਸ੍ਰ.ਬਰਿੰਦਰ ਸਿੰਘ ਗਿੱਲ ਨੇ ਕਰਫਿਊ ਲਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸੇ ਸੰਭਾਵੀ ਘਟਨਾ ਨੂੰ ਰੋਕਣ ਲਈ ਉਕਤ ਫੈਸਲਾ ਲਿਆ ਗਿਆ ਹੈ।ਥਾਣਾ ਮੁਖੀ ਮਨੋਜ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਅਤ ਘਰਾਂ ਵਿੱਚੋਂ ਨਾ ਨਿੱਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਸ਼ਹਿਰ ਵਿੱਚ ਕਰਫਿਊ ਲਾਗੂ ਕੀਤਾ ਗਿਆ ਹੈ।ਦੂਜੇ ਪਾਸੇ ਅਕਾਲੀ ਦਲ ਮਾਨ ਦੇ ਸੀਨ:ਆਗੂ ਰਾਮ ਸਿੰਘ ਨੇ ਕਿਹਾ ਕਿ ਕਰਫਿਊ ਲਾ ਕੇ ਪੁਲਿਸ ਲੋਕਾਂ ਵਿੱਚ ਬੇਵਜ੍ਹਾ ਸਹਿਮ ਦਾ ਮਾਹੌਲ ਪੈਦਾ ਨਾ ਕਰੇ।ਉੱਧਰ ਕਰਫਿਊ ਲੱਗਣ ਦੀ ਘਟਨਾ ਉਪਰੰਤ ਸ਼ਹਿਰ ਦੇ ਆਮ ਲੋਕਾਂ ਵਿੱਚ ਪਾਇਆ ਜਾ ਰਿਹਾ ਸਹਿਮ ਦਾ ਮਾਹੌਲ ਹੋਰ ਵਧ ਗਿਆ ਤੇ ਲੋਕ ਕਿਸੇ ਸੰਭਾਵੀ ਘਟਨਾ ਨੂੰ ਦੇਖਦਿਆਂ ਚਿੰਤਾ ਵਿੱਚ ਨਜਰ ਆ ਰਹੇ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *