***ਸਿੰਘ ਸਾਹਿਬ ਗਿਆਨੀ ਮੱਲ ਸਿੰਘ ਬਾਰੇ ਸੰਖੇਪ ਜੀਵਨ ਝਾਤ***

ss1

***ਸਿੰਘ ਸਾਹਿਬ ਗਿਆਨੀ ਮੱਲ ਸਿੰਘ ਬਾਰੇ ਸੰਖੇਪ ਜੀਵਨ ਝਾਤ***

ਸ਼੍ਰੀ ਅਨੰਦਪੁਰ ਸਾਹਿਬ, 16 ਅਗਸਤ (ਦਵਿੰਦਰਪਾਲ ਸਿੰਘ): ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਜਨਮ 1 ਅਪ੍ਰੈਲ 1955 ਨੂੰ ਪਿਤਾ ਸ. ਸਰਵਣ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਗ੍ਰਹਿ ਵਿਖੇ ਹੋਇਆ ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਦੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਸਮੇਂ ਦੇ ਮਹਾਨ ਵਿਦਵਾਨਾਂ ਨਿਰਮਲਾ ਸੰਪ੍ਰਦਾਇ ਦੇ ਮਹੰਤ ਭਾਗ ਸਿੰਘ ਤੇ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਪਾਸੋਂ ਗੁਰਮਤਿ, ਗੁਰਬਾਣੀ ਤੇ ਇਤਿਹਾਸ ਦੀ ਤਾਮੀਲ ਹਾਸਲ ਕੀਤੀ। ਉਨਾਂ ਨੇ 8 ਜੁਲਾਈ 1979 ਨੂੰ ਬਤੌਰ ਕਥਾਵਾਚਕ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾਵਾਂ ਸ਼ੁਰੂ ਕੀਤੀਆਂ। ਆਪ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਬਤੌਰ ਹੈਡ ਗ੍ਰੰਥੀ ਸੇਵਾ ਨਿਭਾਈ। ਇਸ ਅਰਸੇ ਦੌਰਾਨ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਇਤਿਹਾਸ, ਸ਼ਬਦ ਗੁਰੂ, ਮੁਖਵਾਕ ਕਥਾ ਅਤੇ ਸ੍ਰੀ ਦਸਮ ਗ੍ਰੰਥ ਸਬੰਧੀ ਵਿਸਥਾਰਤ ਵਡਮੁੱਲੀ ਜਾਣਕਾਰੀ ਕਲਮਬੱਧ ਕਰਕੇ 16 ਪੁਸਤਕਾਂ ਕੌਮ ਦੀ ਝੋਲੀ ਪਾਈਆਂ। ਆਪ ਮਿਤੀ 22-08-2016 ਤੋਂ ਹੁਣ ਤਕ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *