ਯੂਬਾ ਸਿਟੀ ਕੈਲੀਫੋਰਨੀਆ ਦੇ ਗ਼ੈਰ -ਕਾਨੂੰਨੀ ਢੰਗ ਨਾਲ ਆਉਣ ਵਾਲੇ ਇਕ ਸਿੱਖ ਨੂੰ ਟਰੰਪ ਪ੍ਰਸ਼ਾਸਨ ਭਾਰਤ ਭੇਜੇਗੀ

ss1

ਯੂਬਾ ਸਿਟੀ ਕੈਲੀਫੋਰਨੀਆ ਦੇ ਗ਼ੈਰ -ਕਾਨੂੰਨੀ ਢੰਗ ਨਾਲ ਆਉਣ ਵਾਲੇ ਇਕ ਸਿੱਖ ਨੂੰ ਟਰੰਪ ਪ੍ਰਸ਼ਾਸਨ ਭਾਰਤ ਭੇਜੇਗੀ

ਨਿਊਯਾਰਕ ,14 ਅਗਸਤ ( ਰਾਜ ਗੋਗਨਾ)- ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਅਜੇ ਵੀ ਜਾਰੀ ਹੈ। ਤਕਰੀਬਨ ਇਕ ਦਹਾਕੇ ਪਹਿਲਾਂ ਮੈਕਸੀਕੋ ਦੇ ਰਸਤਿਓਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ 39 ਸਾਲਾ ਇਕ ਸਿੱਖ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਬਲਜੀਤ ਸਿੰਘ ਨੇ 12 ਸਾਲ ਪਹਿਲਾਂ ਟੈਕਸਾਸ ਦੀ ਸਰਹੱਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕੀਤਾ ਸੀ। ਸਿੰਘ ਨੇ ਦੇਸ਼ ਵਿਚ ਰਹਿਣ ਲਈ ਲੰਬੀ ਕਾਨੂੰਨੀ ਲੜਾਈ ਲੜੀ। ਜੱਜ ਨੇ ਇਸ ਮਾਮਲੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਪੰਜਾਬ ਵਿਚ ਧਾਰਮਿਕ ਅੱਤਿਆਚਾਰ ਕਾਰਨ ਸਿੱਖ ਹੋਣ ਦੇ ਨਾਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ, ਜਿਸ ਕਾਰਨ ਉਹ ਇੱਥੇ ਆ ਗਏ।
ਇਕ ਰਿਪੋਰਟ ਮੁਤਾਬਕ ਬਲਜੀਤ ਸਿੰਘ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਅਤੇ ਉਹ ਦੋ ਬੱਚਿਆਂ ਦੇ ਪਿਤਾ ਹਨ, ਜੋ ਕਿ ਅਮਰੀਕਾ ਦੇ ਨਾਗਰਿਕ ਹਨ। ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਮੇਂ-ਸਮੇਂ ‘ਤੇ ਜਾਂਚ ਲਈ ਜਾਣਾ ਹੁੰਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਅਜਿਹੀ ਹੀ ਇਕ ਜਾਂਚ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ 90 ਦਿਨਾਂ ਤੋਂ ਬਾਅਦ ਵਾਪਸ ਭਾਰਤ ਭੇਜਿਆ ਜਾਵੇਗਾ। ਬਲਜੀਤ ਸਿੰਘ ਦੀ ਪਤਨੀ ਕੇਟ ਨੇ ਦੱਸਿਆ ਕਿ ਨਵੇਂ ਪ੍ਰਸ਼ਾਸਨ ਨਾਲ ਹਰ ਕਿਸੇ ਲਈ ਸਭ ਕੁਝ ਬਦਲ ਗਿਆ ਹੈ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਥੇ ਰਹਿਣ ਵਾਲਾ ਕਿਸ ਮੁਸ਼ਕਲ ‘ਚੋਂ ਲੰਘ ਰਿਹਾ ਹੈ। ਹਰ ਕੋਈ ਆਪਣੀ ਹੀ ਸਫਾਈ ਪੇਸ਼ ਕਰਦਾ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਸਨ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ 11 ਮਿਲੀਅਨ ਲੋਕਾਂ ਨੂੰ ਦੇਸ਼ ‘ਚੋਂ ਕੱਢਣਗੇ, ਜੋ ਅਮਰੀਕੀ ਰੋਜ਼ਗਾਰਾਂ ‘ਤੇ ਕਾਬਜ਼ ਹਨ ਅਤੇ ਅਪਰਾਧਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਅਜੇ ਵੀ ਜਾਰੀ ਹੈ। ਤਕਰੀਬਨ ਇਕ ਦਹਾਕੇ ਪਹਿਲਾਂ ਮੈਕਸੀਕੋ ਦੇ ਰਸਤਿਓਂ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ 39 ਸਾਲਾ ਇਕ ਸਿੱਖ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਬਲਜੀਤ ਸਿੰਘ ਨੇ 12 ਸਾਲ ਪਹਿਲਾਂ ਟੈਕਸਾਸ ਦੀ ਸਰਹੱਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕੀਤਾ ਸੀ। ਸਿੰਘ ਨੇ ਦੇਸ਼ ਵਿਚ ਰਹਿਣ ਲਈ ਲੰਬੀ ਕਾਨੂੰਨੀ ਲੜਾਈ ਲੜੀ। ਜੱਜ ਨੇ ਇਸ ਮਾਮਲੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਪੰਜਾਬ ਵਿਚ ਧਾਰਮਿਕ ਅੱਤਿਆਚਾਰ ਕਾਰਨ ਸਿੱਖ ਹੋਣ ਦੇ ਨਾਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ, ਜਿਸ ਕਾਰਨ ਉਹ ਇੱਥੇ ਆ ਗਏ।
ਇਕ ਰਿਪੋਰਟ ਮੁਤਾਬਕ ਬਲਜੀਤ ਸਿੰਘ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਅਤੇ ਉਹ ਦੋ ਬੱਚਿਆਂ ਦੇ ਪਿਤਾ ਹਨ, ਜੋ ਕਿ ਅਮਰੀਕਾ ਦੇ ਨਾਗਰਿਕ ਹਨ। ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਮੇਂ-ਸਮੇਂ ‘ਤੇ ਜਾਂਚ ਲਈ ਜਾਣਾ ਹੁੰਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਅਜਿਹੀ ਹੀ ਇਕ ਜਾਂਚ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ 90 ਦਿਨਾਂ ਤੋਂ ਬਾਅਦ ਵਾਪਸ ਭਾਰਤ ਭੇਜਿਆ ਜਾਵੇਗਾ। ਬਲਜੀਤ ਸਿੰਘ ਦੀ ਪਤਨੀ ਕੇਟ ਨੇ ਦੱਸਿਆ ਕਿ ਨਵੇਂ ਪ੍ਰਸ਼ਾਸਨ ਨਾਲ ਹਰ ਕਿਸੇ ਲਈ ਸਭ ਕੁਝ ਬਦਲ ਗਿਆ ਹੈ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਥੇ ਰਹਿਣ ਵਾਲਾ ਕਿਸ ਮੁਸ਼ਕਲ ‘ਚੋਂ ਲੰਘ ਰਿਹਾ ਹੈ। ਹਰ ਕੋਈ ਆਪਣੀ ਹੀ ਸਫਾਈ ਪੇਸ਼ ਕਰਦਾ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਸਨ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ 11 ਮਿਲੀਅਨ ਲੋਕਾਂ ਨੂੰ ਦੇਸ਼ ‘ਚੋਂ ਕੱਢਣਗੇ, ਜੋ ਅਮਰੀਕੀ ਰੋਜ਼ਗਾਰਾਂ ‘ਤੇ ਕਾਬਜ਼ ਹਨ ਅਤੇ ਅਪਰਾਧਾਂ ਨੂੰ ਹੱਲਾਸ਼ੇਰੀ ਦਿੰਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *