ਭਾਰਤੀ ਮੂਲ ਦਾ ਇਕ ਵਿਅਕਤੀ ਰਿਸ਼ਵਤ ਮਾਮਲੇ ਵਿਚ ਦੋਸ਼ੀ ਕਰਾਰ

ss1

ਭਾਰਤੀ ਮੂਲ ਦਾ ਇਕ ਵਿਅਕਤੀ ਰਿਸ਼ਵਤ ਮਾਮਲੇ ਵਿਚ ਦੋਸ਼ੀ ਕਰਾਰ

ਨਿਊਯਾਰਕ, 11 ਅਗਸਤ (ਰਾਜ ਗੋਗਨਾ)- ਭਾਰਤੀ ਮੂਲ ਦੇ 39 ਸਾਲ ਦੇ ਇਕ ਵਿਅਕਤੀ ਨੂੰ ਸਰਕਾਰੀ ਕਰਮਚਾਰੀ ਦੇ ਤੌਰ ਉੱਤੇ ਆਪਣੀ ਆਧਿਕਾਰਕ ਡਿਊਟੀ ਕਰਦੇ ਹੋਏ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਹੈ । ਮੇਰੀਲੈਂਡ ਡਿਸਟਰਿਕਟ ਦੇ ਅਟਾਰਨੀ ਸਟੀਫਨ ਸ਼ੇਂਗੇਨ ਨੇ ਦੱਸਿਆ ਕਿ ਮੇਰੀਲੈਂਡ ਦੇ ਅਨੁਜ ਸੂਦ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ । ਅਨੁਜ ਲੀਕਰ ਬੋਰਡ ਕਮਿਸ਼ਨਰ ਸੀ । ਉਹ 2005 ਤੋਂ ਹੀ ਮੇਰੀਲੈਂਡ ਵਿਚ ਲਾਇਸੰਸੀ ਅਟਾਰਨੀ ਹੈ । ਅਦਾਲਤ ਦੇ ਦਸਤਾਵੇਜ਼ ਅਨੁਸਾਰ ਸੂਦ ਨੇ ਸਤੰਬਰ 2015 ਵਿਚ ਲੀਕਰ ਬੋਰਡ ਨਾਲ ਜੁੜੇ ਇਕ ਮਾਮਲੇ ਵਿਚ ਸਹਾਇਤਾ ਕਰਨ ਦੇ ਬਦਲੇ ਇਕ ਲਾਬੀਸਟ ਤੋਂ ਰਿਸ਼ਵਤ ਲਈ ਸੀ । ਸੂਦ ਉੱਤੇ ਰਿਸ਼ਵਤ ਦੇ 2 ਦੋਸ਼ ਲਗਾਏ ਗਏ ਹਨ ਅਤੇ ਦੋਵਾਂ ਵਿਚ ਹੀ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਸਜ਼ਾ ਹੋ ਸਕਦੀ ਹੈ।

print
Share Button
Print Friendly, PDF & Email