ਵਿਧਾਇਕ ਅਮਨ ਅਰੋੜਾ ਦਾ ਐਲਕ ਗਰੋਵ ਸਿਟੀ ਵੱਲੋਂ ਸਨਮਾਨ

ss1

ਵਿਧਾਇਕ ਅਮਨ ਅਰੋੜਾ ਦਾ ਐਲਕ ਗਰੋਵ ਸਿਟੀ ਵੱਲੋਂ ਸਨਮਾਨ

ਸੈਕਰਾਮੈਂਟੋ,10 ਅਗਸਤ ( ਰਾਜ ਗੋਗਨਾ)-ਪੰਜਾਬ ਦੇ ਸੁਨਾਮ ਹਲਕੇ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਅੱਜਕੱਲ ਕੈਲੀਫੋਰਨੀਆ ਫੇਰੀ ‘ਤੇ ਹਨ। ਇਸ ਦੌਰਾਨ ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ ਵੱਲੋਂ ਅਮਨ ਅਰੋੜਾ ਦਾ ਇਕ ਭਰਵੇਂ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਡੈਨਿਸ ਰੈਸਟੋਰੈਂਟ, ਐਲਕ ਗਰੋਵ ਵਿਖੇ ਹੋਏ ਇਸ ਸਮਾਗਮ ਵਿਚ ਪੰਜਾਬੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵਿਚ ਸਟੀਵ ਲੀ, ਅਮਨ ਅਰੋੜਾ, ਗੁਲਿੰਦਰ ਗਿੱਲ, ਚਰਨ ਸਿੰਘ ਜੱਜ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਐਲਕ ਗਰੋਵ ਦੇ ਮੇਅਰ ਸਟੀਵ ਲੀ ਨੇ ਵਿਧਾਇਕ ਅਮਨ ਅਰੋੜਾ ਨੂੰ ਐਲਕ ਗਰੋਵ ਸਿਟੀ ਵੱਲੋਂ ਇਕ ਸਨਮਾਨ ਪੱਤਰ ਭੇਂਟ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਯਾਦਗਾਰੀ ਦੇ ਤੌਰ ‘ਤੇ ਇਕ ਕਾਲਰ ਪਿੰਨ ਵੀ ਦਿੱਤੀ ਗਈ। ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਪੰਜਾਬ ਅਤੇ ਕੈਲੀਫੋਰਨੀਆ ਦੇ ਆਪਸੀ ਸੰਬੰਧਾਂ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਤਜਵੀਜ਼ ਕੀਤਾ ਕਿ ਐਲਕ ਗਰੋਵ ਸਿਟੀ ਅਤੇ ਸੁਨਾਮ ਸ਼ਹਿਰ ਨੂੰ ਸਿਸਟਰ ਸਿਟੀ ਬਣਾਇਆ ਜਾਵੇ, ਜੋ ਕਿ ਵਿਧਾਇਕ ਅਮਨ ਅਰੋੜਾ ਅਤੇ ਐਲਕ ਗਰੋਵ ਸਿਟੀ ਦੇ ਮੇਅਰ ਨੇ ਮੰਨ ਲਿਆ ਅਤੇ ਆਉਣ ਵਾਲੇ ਸਮੇਂ ਵਿਚ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ। ਡੈਨਿਸ ਰੈਸਟੋਰੈਂਟ ਦੇ ਮਾਲਕ ਅਤੇ ਪੰਜਾਬੀ ਭਾਈਚਾਰੇ ਵਿਚ ਜਾਣੇ-ਪਹਿਚਾਣੇ ਗੁਲਿੰਦਰ ਗਿੱਲ ਨੇ ਕਿਹਾ ਕਿ ਅਮਨ ਅਰੋੜਾ ਪੰਜਾਬ ਦਾ ਇਕ ਇਮਾਨਦਾਰ ਆਗੂ ਹੈ ਅਤੇ ਇਸ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ। ਇਸ ਦੇ ਨਾਲ ਉਨ੍ਹਾਂ ਨੇ ਐਲਕ ਗਰੋਵ ਦੇ ਮੇਅਰ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਪੰਜਾਬੀ ਭਾਈਚਾਰੇ ਦੇ ਸੱਚੇ ਦੋਸਤ ਹਨ ਅਤੇ ਹਰ ਮੁਸ਼ਕਿਲ ਦੀ ਘੜੀ ਵਿਚ ਸਾਡੇ ਕੰਮ ਆਉਂਦੇ ਹਨ। ਇਸ ਮੌਕੇ ਚਰਨ ਸਿੰਘ ਜੱਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੈਨੂੰ ਇਥੇ ਆਣ ਕੇ ਪ੍ਰਵਾਸੀ ਪੰਜਾਬੀਆਂ ਨੂੰ ਬਹੁਤ ਨੇੜੇ ਹੋ ਕੇ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਨ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਬਾਰੇ ਮੈਨੂੰ ਜਾਣਕਾਰੀ ਵੀ ਮਿਲੀ ਹੈ। ਉਨ੍ਹਾਂ ਐਲਕ ਗਰੋਵ ਮੇਅਰ ਸਟੀਵ ਲੀ ਨੂੰ ਪੰਜਾਬ ਆਉਣ ਦਾ ਵੀ ਸੱਦਾ ਦਿੱਤਾ। ਸ਼੍ਰੀ ਅਰੋੜਾ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁਸ਼ਕਿਲ ਲਈ ਮੈਨੂੰ ਪੰਜਾਬ ਆਣ ਕੇ ਮਿਲਿਆ ਜਾ ਸਕਦਾ ਹੈ।
ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਕੈਲੀਫੋਰਨੀਆ ਯੂਨਿਟ ਦੇ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਜੱਸੀ ਗਿੱਲ, ਮਨਜੀਤ ਬੱਲ, ਬਲਬੀਰ ਸਿੰਘ, ਅੰਮ੍ਰਿਤ ਸਿੰਘ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਗੁਰਦੀਪ ਗਿੱਲ, ਪਾਲ ਹੇਅਰ, ਗੁਰਪਾਲ ਡਡਵਾਲ, ਸ਼ਸ਼ੀਪਾਲ, ਬਲਵਿੰਦਰ ਡੁਲਕੂ, ਬਲਜੀਤ ਗਿੱਲ, ਬੂਟਾ ਬਾਸੀ, ਸੁਰਿੰਦਰ ਸਿੰਘ ਢੱਡਾ, ਮਦਨ ਸ਼ਰਮਾ, ਸੁਰਿੰਦਰ ਸਿੰਘ, ਡਾ. ਇਕਵਿੰਦਰ ਗਿੱਲ, ਅਵਤਾਰ ਸਿੰਘ ਦੁਸਾਂਝ, ਸੈਮ ਚਾਹਲ, ਮਨਜੀਤ ਬੱਲ, ਸ. ਭੁੱਲਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।

print
Share Button
Print Friendly, PDF & Email

Leave a Reply

Your email address will not be published. Required fields are marked *