ਬਲਜੀਤ ਮਾਲਵਾ ਬਿੰਦਰਖੀਏ ਦੀ ਗਾਇਕੀ ਦਾ ਵਾਰਿਸ ਐਵਾਰਡ ਨਾਲ਼ ਸਨਮਾਨਿਤ

ss1

ਬਲਜੀਤ ਮਾਲਵਾ ਬਿੰਦਰਖੀਏ ਦੀ ਗਾਇਕੀ ਦਾ ਵਾਰਿਸ ਐਵਾਰਡ ਨਾਲ਼ ਸਨਮਾਨਿਤ

ਮਿਲਾਨ (ਬਲਵਿੰਦਰ ਸਿੰਘ ਢਿੱਲੋ): ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬੁਲੰਦ ਅਵਾਜ ਨਾਲ਼ ਪ੍ਰਸਿੱਧੀ ਖੱਟਣ ਵਾਲੇ ਲੋਕ ਗਾਇਕ ਬਲਜੀਤ ਮਾਲਵਾ ਦਾ ਬੀਤੇ ਦਿਨ ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ,ਬਿੰਦਰਖੀਏ ਦੀ ਗਾਇਕੀ ਦਾ ਵਾਰਿਸ, ਐਵਾਰਡ ਨਾਲ਼ ਸਨਮਾਨ ਕੀਤਾ ਗਿਆ।ਬਲਜੀਤ ਮਾਲਵਾ ਨੂੰ ਇਹ ਐਵਾਰਡ ਮਾਲਵਾ ਦੁਆਰਾ ਮਰਹੂਮ ਲੋਕ ਗਾਇਕ ਬਿੰਦਰੱਖੀਏ ਦੀ ਗਾਇਕੀ ਦੀ ਤਰਜ ਤੇ ਹਿੱਕ ਦੇ ਜੋਰ ਨਾਲ਼ ਗਾਉਣ ਕਰਕੇ ਤੇ ਸੱਭਿਆਚਾਰਕ ਲੋਕ ਰੰਗ ਵਾਲੀ ਗਾਇਕੀ ਲਈ ਪ੍ਰਦਾਨ ਕੀਤਾ ਗਿਆ ਹੈ।ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਲਵਾ ਨੂੰ ਸਨਮਾਨਿਤ ਕਰਨ ਸਮੇਂ ਪ੍ਰਬੰਧਕਾਂ ਦੁਆਰਾ ਉਨ੍ਹਾਂ ਦੀ ਗਾਇਕੀ ਅਤੇ ਗੀਤਾਂ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।ਅਤੇ ਕਿਹਾ ਕਿ ਮਾਲਵਾ ਨੇ ਸਵੱਰਗੀ ਬਿੰਦਰੱਖੀਏ ਦੀ ਗਾਇਕੀ ਨੂੰ ਅਸਲ ਅਰਥਾਂ ਵਿੱਚ ਜੀਵਿਤ ਰੱਖਿਆ ਹੋਇਆ ਹੈ।ਇਸ ਮੌਕੇ ਉੱਘੇ ਗੀਤਕਾਰ ਜਗਤਾਰ ਪਾਸਲਾ,ਇੰਟਰਨੈਸ਼ਨਲ ਟਰਬਨ ਕੋਚ ਤੇ ਐਂਕਰ ਮਨਦੀਪ ਸਿੰਘ ਸੈਣੀ,ਸੱਭਿਆਚਾਰਕ ਪ੍ਰਮੋਟਰ ਸ:ਕਮਲਜੀਤ ਸਿੰਘ ਕਮਲ ਮਾਨਤੋਵਾ,ਬਿਜਨਸਮੈਨ ਰਿੰਕੂ ਸੈਣੀ ਆਦਿ ਸਮੇਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *