ਹੋਲੀ ਹਾਰਟ ਸਕੂਲ ਚ ਅਧਿਆਪਕ -ਮਾਪੇ ਮਿਲਣੀ ਕਰਵਾਈ

ss1

ਹੋਲੀ ਹਾਰਟ ਸਕੂਲ ਚ ਅਧਿਆਪਕ -ਮਾਪੇ ਮਿਲਣੀ ਕਰਵਾਈ

30-27
ਮਹਿਲ ਕਲਾਂ 30 ਅਪ੍ਰੈਲ (ਪਰਦੀਪ ਕੁਮਾਰ)-ਇਲਾਕੇ ਦੀ ਉੱਘੀ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਨਰਸਰੀ ਕਲਾਸ ਤੋਂ ਦੂਜੀ ਕਲਾਸ ਤੱਕ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।ਇਸ ਤੋਂ ਇਲਾਵਾ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਹੇਠ ਸਕਰਾਤਮਿਕ ਸੋਚ ਨਾਲ ਭਰਪੂਰ ਸਾਧਨਾਂ ਸੰਬੰਧੀ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਅਧਿਆਪਕਾਂ ਅਤੇ ਮਾਪਿਆਂ ਨੇ ਭਾਗ ਲਿਆ ।ਸਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ,ਤਾਂ ਜੋ ਬੱਚਿਆਂ ਦੀ ਸੋਚ ਨੂੰ ਸਕਰਾਤਮਿਕ ਬਣਾਇਆ ਜਾ ਸਕੇ ਅਤੇ ਉਹਨਾਂ ਦੇ ਪੜਾਈ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਅੰਤ ਵਿੱਚ ਪ੍ਰਿੰਸੀਪਲ ਮੈਡਮ ਨੇ ਮਾਪਿਆਂ ਦਾ ਧੰਨਵਾਦ ਕੀਤਾ।

print
Share Button
Print Friendly, PDF & Email