ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ss1

ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ‘ਤੇ ਨੰਗਲੀ ਪਿੰਡ ਨੇੜੇ ਰਸਤਾ ਨਾ ਦੇਣ ਕਰਕੇ ਕਾਰ ਚਾਲਕਾਂ ਵੱਲੋਂ ਜਿਸ ਬੱਸ ਡਰਾਈਵਰ ਨੂੰ ਗੋਲੀ ਮਾਰੀ ਗਈ ਸੀ, ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਪੁਲਿਸ ਵੱਲੋਂ ਡਰਾਈਵਰ ਗੁਰਜਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ ਵੇਲੇ ਬਾਬਾ ਬੁੱਢਾ ਬੱਸ ਸਰਵਿਸ ਦੀ ਬੱਸ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਫਤਹਿਗੜ੍ਹ ਚੂੜੀਆਂ ਵੱਲ ਜਾ ਰਹੀ ਸੀ। ਪਿੱਛੋਂ ਆ ਰਹੀ ਸਵਿਫਟ ਕਾਰ ਜਿਸ ਵਿੱਚ 4 ਨੌਜਵਾਨ ਸਵਾਰ ਸੀ, ਨੇ ਡਰਾਈਵਰ ਕੋਲੋਂ ਰਸਤਾ ਮੰਗਿਆ। ਸੜਕ ‘ਤੇ ਟ੍ਰੈਫਿਕ ਹੋਣ ਕਰਕੇ ਡਰਾਈਵਰ ਰਸਤਾ ਨਾ ਦੇ ਸਕਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਕਾਰ ਬੱਸ ਦੇ ਅੱਗੇ ਰੋਕੀ ਤੇ ਬੱਸ ਚਾਲਕ ਗੁਰਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਗੁਰਜਿੰਦਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਾਰਨ ਲਈ ਵਿਸ਼ੇਸ਼ ਟੀਮਾਂ ਵੀ ਬਣਾਇਆ ਗਈਆਂ ਹਨ। ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *