ਪਠਾਨਕੋਟ ‘ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ss1

ਪਠਾਨਕੋਟ ‘ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ ਕਤਲ ਕਰ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਇੰਜਨੀਰਿੰਗ ਕੋਰ ਵਿੱਚ ਤਾਇਨਾਤ ਕਾਂਸਟੇਬਲ ਵਿਸ਼ਾਲ, ਪਤਨੀ ਰਾਗੀ ਤੇ 9 ਸਾਲ ਦਾ ਬੇਟਾ ਕੁਆਟਰ ਵਿੱਚ ਰਹਿੰਦੇ ਸਨ।

ਵਿਸ਼ਾਲ ਦਾ ਬੇਟਾ ਮਾਨਸਿਕ ਤੌਰ ‘ਤੇ ਕਮਜ਼ੋਰ ਸੀ। ਇਸ ਕਰਕੇ ਉਸ ਦੀ ਮਾਂ ਪ੍ਰੇਸ਼ਾਨ ਰਹਿੰਦੀ ਸੀ ਤੇ ਬਹੁਤ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ। ਪੁਲਿਸ ਮੁਤਾਬਕ ਮਾਂ ਨੇ ਆਪਣੇ ਬੇਟੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਖੁਦ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਦਿੱਤੀ।

ਪੁਲੀਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੂਰੁ ਕਰ ਦਿੱਤੀ। ਖ਼ਬਰ ਮਿਲਦੇ ਹੀ ਫ਼ੌਜੀਆਂ ਨੇ ਮਾਂ, ਬੇਟੇ ਨੂੰ ਹਸਪਤਾਲ ਦਾਖਲ ਕਰਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *