ਪੰਜਾਬੀਆਂ ਨੂੰ ਕਿਉਂ ਵੇਖਣੀ ਚਾਹੀਦੀ ਫਿਲਮ ‘ਦ ਬਲੈਕ ਪ੍ਰਿੰਸ’

ss1

ਪੰਜਾਬੀਆਂ ਨੂੰ ਕਿਉਂ ਵੇਖਣੀ ਚਾਹੀਦੀ ਫਿਲਮ ‘ਦ ਬਲੈਕ ਪ੍ਰਿੰਸ’

ਚੰਡੀਗੜ੍ਹ: ਅਜਿਹਾ ਜਾਪਦਾ ਹੈ ਕਿ ਪੰਜਾਬ ਦਾ ਹਰ ਗਾਇਕ ਮਕਬੂਲ ਹੋਣ ਲਈ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਹੱਥ ਅਜ਼ਮਾਉਣ ਲਈ ਕਾਹਲਾ ਹੈ। ਤਾਜ਼ਾ ਐਂਟਰੀ ਸਤਿੰਦਰ ਸਰਤਾਜ ਦੀ ਹੈ। ਉਂਝ ਸਰਤਾਜ ਦੀ ਇਸ ਗੱਲੋਂ ਤਾਰੀਫ਼ ਕਰਨੀ ਬਣਦੀ ਹੈ ਕਿ ਉਨ੍ਹਾਂ ਆਪਣੇ ਆਪ ਨੂੰ ਅਜਿਹੀ ਫ਼ਿਲਮ ਰਾਹੀਂ ਲਾਂਚ ਕੀਤਾ ਜੋ ਖ਼ਾਸ ਜਮਾਤ ਲਈ ਬਣਾਈ ਗਈ ਹੈ।

‘ਦ ਬਲੈਕ ਪ੍ਰਿੰਸ’ ਫ਼ਿਲਮ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੇ ਉਸ ਦੀ ਮਾਤਾ ਮਹਾਰਾਣੀ ਜਿੰਦਾਂ ਦੀ ਜ਼ਿੰਦਗੀ ਨੂੰ ਕੈਮਰੇ ‘ਤੇ ਨਿਰਦੇਸ਼ਕ ਕਵੀ ਰਾਜ ਨੇ ਕਾਫ਼ੀ ਇਮਾਨਦਾਰੀ ਨਾਲ ਦਿਖਾਇਆ ਹੈ। ਫ਼ਿਲਮ ਦੇ ਪੰਜਾਬੀ ਗੀਤਾਂ ਦੀਆਂ ਸੰਗੀਤਕ ਧੁਨਾਂ ਸਰਤਾਜ ਨੇ ਹੀ ਬਣਾਈਆਂ ਹਨ।

ਜਿੱਥੇ ਸਰਤਾਜ ਨੇ ਮੁੱਖ ਅਦਾਕਾਰ ਦੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ ਹੈ, ਉੱਥੇ ਸ਼ਬਾਨਾ ਆਜ਼ਮੀ ਨੇ ਆਪਣੇ ਅਦਾਕਾਰੀ ਦੇ ਤਜਰਬੇ ਦਾ ਖ਼ੂਬ ਲੋਹਾ ਮਨਵਾਇਆ ਹੈ। ਇਹ ਫ਼ਿਲਮ ਕਈ ਕੌਮਾਂਤਰੀ ਫ਼ਿਲਮ ਫ਼ੈਸਟੀਵਲਜ਼ ਵਿੱਚ ਖ਼ਿਤਾਬ ਜਿੱਤ ਚੁੱਕੀ ਹੈ।

ਬੇਸ਼ੱਕ, ਟਿਕਟ ਖਿੜਕੀ ‘ਤੇ ਫ਼ਿਲਮ ਕੁਝ ਖ਼ਾਸ ਕਮਾਈ ਨਾ ਕਰ ਸਕੇ ਪਰ ਉਨ੍ਹਾਂ ਨੂੰ ਇਹ ਫ਼ਿਲਮ ਜ਼ਰੂਰ ਚੰਗੀ ਲੱਗੇਗੀ ਜੋ ਆਪਣੀ ਕੌਮ ਦਾ ਅਤੀਤ ਜਾਣਨਾ ਚਾਹੁੰਦੇ ਹਨ। ਜੇਕਰ ਤੁਸੀਂ ਵੀ ਮਸਾਲੇਦਾਰ ਫ਼ਿਲਮਾਂ ਤੋਂ ਹਟ ਕੇ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਜਾਣਨ ਵਿੱਚ ਰੁਚੀ ਰੱਖਦੇ ਹੋ ਤਾਂ ‘ਦ ਬਲੈਕ ਪ੍ਰਿੰਸ’ ਨੂੰ ਮਿਲਣ ਜ਼ਰੂਰ ਜਾਓ।

print
Share Button
Print Friendly, PDF & Email