ਭਾਰਤ ਨੇ ਪਾਕਿ ਨੂੰ ਯਾਦ ਕਰਾਈ 71 ਦੀ ਜੰਗ

ss1

ਭਾਰਤ ਨੇ ਪਾਕਿ ਨੂੰ ਯਾਦ ਕਰਾਈ 71 ਦੀ ਜੰਗ

ਨਵੀਂ ਦਿੱਲੀ: ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨਡੀਏ) ਦੇ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵੈਂਕਿਆ ਨਾਇਡੂ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਬੀਤੇ ਦਿਨੀਂ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਉਤਸ਼ਾਹਤ ਕਰਨਾ ਬੰਦ ਕਰੇ, ਉਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ 1971 ਵਿੱਚ ਉਸ ਨਾਲ ਕੀ ਵਾਪਰਿਆ ਸੀ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਵੈਂਕਿਆ ਨਾਇਡੂ ਨੇ ਕਿਹਾ ਕਿ ਅੱਤਵਾਦ ਸਮੁੱਚੀ ਇਨਸਾਨੀਅਤ ਦਾ ਦੁਸ਼ਮਣ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਤਵਾਦ ਸਾਡੇ ਗੁਆਂਢੀ (ਪਾਕਿਸਤਾਨ) ਦੀ ਸਟੇਟ ਪਾਲਿਸੀ ਹੈ। ਨਾਇਡੂ ਨੇ ਕਿਹਾ ਕਿ ਇੱਕ ਸ਼ਾਂਤੀ ਪਸੰਦ ਦੇਸ਼ ਹੈ ਪਰ ਸ਼ਾਂਤੀ ਭੰਗ ਕਰਨ ਵਾਲਾ ਵਤੀਰਾ ਸਾਨੂੰ ਮਨਜ਼ੂਰ ਨਹੀਂ।

ਉਨ੍ਹਾਂ ਕਿਹਾ ਕਿ ਸਾਡੇ ਜਵਾਨ ਇਸ ਦਾ ਸਹੀ ਜਵਾਬ ਦੇ ਰਹੇ ਹਨ। ਉਪ-ਰਾਸ਼ਟਰਪਤੀ ਉਮੀਦਵਾਰ ਵੈਂਕਿਆ ਨਾਇਡੂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਜੰਮੂ-ਕਸ਼ਮੀਰ ਵਿੱਚ ਵਧ ਰਹੀ ਘੁਸਪੈਠ ਤੇ ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਕਾਫ਼ੀ ਵਧ ਗਈਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *