ਕੈਨੇਡਾ ਦੇ ਗਰਮਖਿਆਲੀਆਂ ‘ਤੇ ਕੈਪਟਨ ਦਾ ਵਾਰ

ss1

ਕੈਨੇਡਾ ਦੇ ਗਰਮਖਿਆਲੀਆਂ ‘ਤੇ ਕੈਪਟਨ ਦਾ ਵਾਰ

ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਗਰਮਖਿਆਲੀਆਂ ‘ਤੇ ਵਰ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਫੁੱਟ ਪਾੳਣ ਤੇ ਬਿਖੇੜਾ ਕਰਨ ਲਈ ਕੈਨੇਡਾ ਦੀ ਧਰਤੀ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਗਰਮਖਿਆਲੀਆਂ ਨੂੰ ਕੈਨੇਡਾ ਸਰਕਾਰ ਨੱਥ ਪਾਏ। ਮੁੱਖ ਮੰਤਰੀ ਨੇ ਇਹ ਮਸਲਾ ਜਲੰਧਰ ਵਿੱਚ ਜਨਮੇ ਕੈਨੇਡਾ ਦੇ ਸੰਸਦ ਮੈਂਬਰ ਰਮੇਸ਼ਵਰ ਸਿੰਘ ਸੰਘਾ ਕੋਲ ਉਠਾਇਆ। ਉਨ੍ਹਾਂ ਨੇ ਅੱਜ ਦੁਪਹਿਰ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

ਕੈਪਟਨ ਨੇ ਆਖਿਆ ਕਿ ਖਾਲਿਸਤਾਨੀ ਸਮਰਥਕਾਂ ਸਮੇਤ ਅਜਿਹੇ ਤੱਤਾਂ ਦਾ ਕੈਨੇਡਾ ਦੇ ਸਿਆਸੀ ਮਾਹੌਲ ’ਤੇ ਕੋਈ ਪ੍ਰਭਾਵ ਨਹੀਂ ਬਣ ਸਕਿਆ। ਇਹ ਲੋਕ ਭਾਰਤ ਦੇ ਲੋਕਾਂ ਨੂੰ ਵਰਗਲਾ ਕੇ ਇੱਥੋਂ ਦਾ ਮਾਹੌਲ ਖਰਾਬ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਬਦਕਿਸਮਤੀ ਨਾਲ ਗਰਮਖਿਆਲੀ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਭਾਰਤ ਵਿੱਚ ਫੁੱਟ ਪਾਊ ਸੰਦੇਸ਼ਾਂ ਦਾ ਪਸਾਰ ਕਰਨ ਵਿੱਚ ਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਅਜਿਹੀਆਂ ਤਾਕਤਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਲੋਕ ਸੋਸ਼ਲ ਮੀਡੀਆ ਤੇ ਹੋਰ ਜਨਤਕ ਮੰਚਾਂ ਦੀ ਖੁੱਲ੍ਹੇਆਮ ਵਰਤੋਂ ਨਾ ਕਰਨ।

ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸਨਅਤ ਤੇ ਨਿਵੇਸ਼ ਨੂੰ ਸੂਬੇ ਵਿੱਚ ਲਿਆਉਣ ਲਈ ਯਤਨ ਕਰ ਰਹੀ ਹੈ ਪਰ ਭਾਰਤ ਤੋਂ ਬਾਹਰ ਬੈਠੇ ਗਰਮਖਿਆਲੀਆਂ ਦੇ ਨਾਪਾਕ ਇਰਾਦੇ ਇਨ੍ਹਾਂ ਯਤਨਾਂ ਨੂੰ ਲੀਹੋਂ ਲਾਹ ਸਕਦੇ ਹਨ। ਕੈਪਟਨ ਨੇ ਆਖਿਆ ਕਿ ਇਹ ਮੁੱਠੀ ਭਰ ਲੋਕ ਆਪਣੇ ਕੂੜ ਪ੍ਰਚਾਰ ਰਾਹੀਂ ਪੰਜਾਬੀਆਂ ਸਮੇਤ ਪਰਵਾਸੀ ਭਾਰਤੀਆਂ ਵੱਲੋਂ ਭਾਰਤ ਤੇ ਕੈਨੇਡਾ ਦੇ ਵਿਕਾਸ ਤੇ ਪ੍ਰਗਤੀ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਢਾਹ ਲਾ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *