ਭਾਜਪਾ ਦੀ ਚੁਣੌਤੀ : ਸੁਖਪਾਲ ਸਿੰਘ ਖਹਿਰਾ ਸਬੂਤ ਦੇਣ ਜਾਂ ਮੁਆਫੀ ਮੰਗਣ

ss1

ਭਾਜਪਾ ਦੀ ਚੁਣੌਤੀ : ਸੁਖਪਾਲ ਸਿੰਘ ਖਹਿਰਾ ਸਬੂਤ ਦੇਣ ਜਾਂ ਮੁਆਫੀ ਮੰਗਣ

ਸਾਡਾ ਇਤਿਹਾਸ ਸ਼ਹਾਦਤਾਂ ਦਾ ਅਤੇ ਤੁਹਾਡਾ ਇਤਿਹਾਸ ਖਾਲਿਸਤਾਨੀ ਨਾਲ ਖੜਨ ਦਾ- ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ

ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤ ਭਾਜਪਾ ਦਾ ਹੱਥ ਹੋਣ ਦੇ ਜੋ ਦੋਸ਼ ਲਗਾਏ ਹਨ, ਉਹ ਤੱਥ ਵਿਹੀਨ ਅਤੇ ਬੇਬੁਨਿਆਦ ਹਨ ਅਤੇ ਜਿਸਦੀ ਭਾਜਪਾ ਪੰਜਾਬ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ ਜੋ ਕਿ ਅੱਜ ਚੰਡੀਗੜ੍ਹ ਵਿਚ ਪੱਤਰਕਾਰ ਵਾਰਤਾ ਕਰਕੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ। ਨਵੇਂ ਚੁਣੇ ਗਏ ਵਿਰੋਧੀ ਦਲ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਮਾਸਟਰ ਮਸੀਹ ਦੀ ਹੱਤਿਆ ਦਾ ਦੋਸ਼ ਆਰ.ਐਸ.ਐਸ., ਵੀਐਚਪੀ ਅਤੇ ਭਾਜਪਾ ‘ਤੇ ਲਗਾਕੇ ਖੁੱਦ ਆਪਣਾ ਮਜਾਕ ਉਡਵਾਇਆ ਹੈ। ਰਾਸ਼ਟਰੀ ਸਵ੍ਹੇਂਸੇਵਕ ਸੰਘ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲਾ ਇਕ ਰਾਸ਼ਟਰੀ ਸੰਗਠਨ ਹਨ, ਜਿਸਦੇ ਆਗੂਆਂ ਨੇ ਦੇਸ਼ ਦੇ ਲਈ ਕਈ ਸ਼ਹਾਦਤਾਂ ਦਿੱਤੀਆਂ ਹਨ। ਤਾਜਾ ਉਦਾਹਰਣ ਆਰ.ਐਸ.ਐਸ. ਪੰਜਾਬ ਪ੍ਰਾਂਤ ਦੇ ਸਹਿ-ਪ੍ਰਾਂਤ ਸੰਘਚਾਲਕ ਸ਼੍ਰੀ ਜਗਦੀਸ਼ ਗਗਨੇਜਾ ਦਾ ਬੀਤੇ ਸਾਲ ਸ਼ਹੀਦ ਹੋਣਾ ਹੈ। ਹੈਰਾਨੀ ਦੀ ਗੱਲ ਹੈ ਕਿ ਚਾਹੇ ਜਗਦੀਸ਼ ਗਗਨੇਜਾ ਦੀ ਹੱਤਿਆ ਹੋਵੇ, ਚਾਹੇ ਮਾਤਾ ਚੰਦ ਕੌਰ ਦੀ, ਚਾਹੇ ਅਮਿਤ ਸ਼ਰਮਾ ਦੀ, ਚਾਹੇ ਦੁਰਗਾ ਗੁਪਤਾ, ਚਾਹੇ ਸਤਪਾਲ ਅਤੇ ਰਮੇਸ਼ ਦੀ ਅਤੇ ਅੰਤ ਵਿਚ 15 ਜੁਲਾਈ ਨੂੰ ਪਾਦਰੀ ਸੁਲਤਾਨ ਮਸੀਹ  ਦੀ, ਇਨ੍ਹਾਂ ਸਾਰੀਆਂ ਵਿਚ ਇਕ ਤਰੀਕੇ ਨਾਲ ਹੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਇਸ ਵਿਚ ਖਹਿਰਾ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਦਿਮਾਗੀ ਦੀਵਾਲਿਆਪਣ ਦਾ ਨਿਸ਼ਾਨਾ ਹੈ। ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਾਂ ਤਾ ਪਾਸਟਰ ਮਸੀਹ ਦੀ ਹੱਤਿਆ ਵਿਚ ਆਰ.ਐਸ.ਐਸ., ਵੀ.ਐਚ.ਪੀ. ਅਤੇ ਭਾਜਪਾ ਦਾ ਹੱਥ ਹੋਣ ਦੇ ਸਬੂਤ ਪੁਲਸ ਨੂੰ ਦੇਣ ਜਾਂ ਫਿਰ ਮੁਆਫੀ ਮੰਗਣ।ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਯਾਦ ਕਰਵਾਇਆ ਕਿ ਆਰ.ਐਸ.ਐਸ.  ਅਤੇ ਭਾਜਪਾ ਦਾ ਇਤਿਹਾਸ ਸ਼ਹਾਦਤਾਂ ਦਾ ਰਿਹਾ ਹੈ ਅਤੇ ਜੇਕਰ  ਅਸੀਂ ਸਿਰਫ਼ ਪੰਜਾਬ ਦੀ ਗੱਲ ਕਰੀਏ, ਤਾਂ ਲੁਧਿਆਣਾ ਦੇ ਕੋਲ ਮੋਗਾ ਵਿਚ 25 ਜੂਨ 1989 ਨੂੰ ਅੱਤਵਾਦੀਆਂ ਵੱਲੋਂ ਆਰ.ਐਸ.ਐਸ.  ਦੀ ਸ਼ਾਖਾ ‘ਤੇ ਕੀਤੇ ਗਏ ਹਮਲੇ ਵਿਚ 27 ਸਵ੍ਹੇਂਸੇਵਕ ਸ਼ਹੀਦ ਹੋ ਗਏ ਸਨ।ਇਸੇ ਤਰ੍ਹਾਂ ਭਾਜਪਾ ਪੰਜਾਬ ਦੇ ਸੈਂਕੜਿਆਂ ਆਗੂਆਂ ਅਤੇ ਵਰਕਰਾਂ ਨੇ ਸ਼ਹਾਦਤ ਦਿੱਤੀ ਹੈ, ਜਿਸ ਵਿਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਬਾਬੂ ਹਿੱਤਾਭਿਲਾਸ਼ੀ, ਪਟਿਆਲਾ ਤੋਂ ਸੰਭੂ ਪ੍ਰਸਾਦ, ਅਮ੍ਰਿਤਸਰ ਤੋਂ ਹਰਬੰਸ ਲਾਲ ਖੰਨਾ, ਕਾਦਿਆਂ ਤੋਂ ਰਾਮਪ੍ਰਕਾਸ਼ ਪ੍ਰਭਾਕਰ, ਜੈਤੋਂ ਤੋਂ ਗੁਰਬਚਨ ਸਿੰਘ ਪਤੰਗਾ ਅਤੇ ਡਾ. ਧਰਮਵੀਰ ਸਿੰਘ ਭਾਟਿਆ, ਲੁਧਿਆਣਾ ਦੇ ਖੁਸ਼ੀਰਾਮ ਸ਼ਰਮਾ, ਪ੍ਰਕਾਸ਼ ਚੰਦ ਦੁਆ ਅਤੇ ਤਰਸੇਮ ਸਿੰਘ ਬਹਾਰ ਪ੍ਰਮੁੱਖ ਹਨ ਅਤੇ ਇਸਤੋਂ ਇਲਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸਵ. ਡਾ. ਬਲਦੇਵ ਪ੍ਰਕਾਸ਼ ਅਤੇ ਮੌਜੂਦਾ ਭਾਜਪਾ ਦੇ ਕੌਮੀ ਪਰਿਸ਼ਦ ਦੇ ਮੈਂਬਰ ਡਾ. ਬਲਦੇਵ ਚਾਵਲਾ ‘ਤੇ ਕਈ ਆਂਤਕੀ ਹਮਲੇ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *