ਗੀਤ ( ਬਾਪੂ)

ss1

ਗੀਤ ( ਬਾਪੂ)

ਤੇਰੇ ਬਾੱਝੋਂ ਮੇਰੇ ਬਾਪੂ
ਕਿਵੇਂ ਬੱਝਣਗੇ ਜੇਰੇ ਬਾਪੂ
ਕੱਚੇ ਘਰ ਦੀ ਛੱਤ ਦੇ ਵਾਗੂਂ, ਤਿਪ ਤਿਪ ਰੂਹੋਂ ਚੋਇਆ
ਹੁਣ ਕੌਣ ਪੁੱਛੇਗਾ ਦੱਸ ਪੁੱਤਰਾ, ਅੱਜ ਕਿਉਂ ਤੂੰ ਰੋਇਆ
ਹੁਣ ਕੌਣ ਪੁੱਛੇਗਾ ਦੱਸ ਪੁੱਤਰਾ, ਲੇਟ ਕਿਉਂ ਹੋਇਆ

ਉਮਰੋਂ ਲੰਮੀ ਛਾਈ ਊਦਾਸੀ
ਚੇਹਰੇ ਉੱਤੋਂ ਮੁੱਕਗੀ ਹਾੱਸੀ
ਬੜਾ ਕੀਮਤੀ ਹੀਰਾ ਸੀ, ਗਿਆ ਸਦਾ ਲਈ ਖੋਇਆ
ਹੁਣ ਕੋਣ ਪੁੱਛੇਗਾ ………

ਸਾਮ ਢਲੀ ਜਦ ਘਰ ਨੂੰ ਪਰਤਾਂ
ਕਿਰਤਾਂ ਕਰਕੇ ਦਰ ਨੂੰ ਪਰਤਾਂ
ਸੁੰਨਾ ਤੱਕਕੇ ਵਿਹੜਾ ਫਿਰ ਮੈਂ, ਹੋ ਜਾਵਾਂ ਅਧਮੋਇਆ
ਹੁਣ ਕੌਣ ਪੁੱਛੇਗਾ ………….

ਝਿੜਕਾਂ ਵਿਚ ਸੀ ਜਿਸਦੇ ਮੋਹ
ਨਹੀਂ ਲੱਭਣਾ ਕਿਤੋਂ ਦੂਜਾ ਉਹ
ਅਕਸਰ ਸੀ ਜੋ ਦੱਸਦਾ ਰਹਿੰਦਾ, ਕਿੱਥੇ ਠੇਡਾ ਟੋਇਆ
ਹੁਣ ਕੌਣ ਪੁੱਛੇਗਾ ………

ਸੋਹੀਆਂ ਪਿੰਡ ਵੱਡਣ ਨੂੰ ਆਏ
ਰਹਿ ਗਿਆ ਕੱਲਾ ‘ ਬੋਪਾਰਾਏ ‘
ਸਿਰ ‘ਤੋਂ ਜਦ ਹੱਥ ਉੱਠਿਆ, ਗੀਤ ਵੈਰਾਗੀ ਛੋਇਆ
ਹੁਣ ਕੌਣ ਪੁੱਛੇਗਾ ਦੱਸ ਪੁੱਤਰਾ, ਅੱਜ ਕਿਉਂ ਤੂੰ ਹੋਇਆ

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ

ਮੋ. 98550-91442

print
Share Button
Print Friendly, PDF & Email

Leave a Reply

Your email address will not be published. Required fields are marked *