ਹੁਣ ਸੋਚ-ਸਮਝ ਕੇ ਕਰਿਓ ਸੋਨੇ ਦੀ ਖਰੀਦੋ-ਫਰੋਖਤ!

ss1

ਹੁਣ ਸੋਚ-ਸਮਝ ਕੇ ਕਰਿਓ ਸੋਨੇ ਦੀ ਖਰੀਦੋ-ਫਰੋਖਤ!

ਨਵੀਂ ਦਿੱਲੀ: ਪੁਰਾਣੇ ਗਹਿਣੇ ਤੇ ਸੋਨਾ ਆਦਿ ਵੇਚਣ ‘ਤੇ ਮਿਲਣ ਵਾਲੇ ਪੈਸੇ ‘ਤੇ ਤਿੰਨ ਫੀਸਦੀ ਜੀਐਸਟੀ ਲਾਗੂ ਹੋਵੇਗੀ। ਮਾਲ ਸਕੱਤਰ ਹਸਮੁੱਖ ਅਧਿਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਰਾਣੇ ਗਹਿਣੇ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਨਵੇਂ ਗਹਿਣੇ ਲੈ ਲਏ ਜਾਣ ਤਾਂ ਉਨ੍ਹਾਂ ‘ਤੇ ਲੱਗਣ ਵਾਲੇ ਜੀਐਸਟੀ ‘ਚੋਂ ਤਿੰਨ ਫੀਸਦੀ ਘਟਾ ਦਿੱਤਾ ਜਾਵੇਗਾ। ਅਧੀਆ ਨੇ ਜੀਐਸਟੀ ਮਾਸਟਰ ਕਲਾਸ ‘ਚ ਕਿਹਾ, “ਮੰਨ ਲਓ ਮੈਂ ਜੌਹਰੀ ਹਾਂ ਤੇ ਮੇਰੇ ਕੋਲ ਕੋਈ ਪੁਰਾਣਾ ਗਹਿਣਾ ਵੇਚਣ ਆਉਂਦਾ ਹੈ। ਇਹ ਸੋਨਾ ਖਰੀਦਣ ਵਰਗਾ ਹੋਵੇਗਾ। ਤੁਸੀਂ ਬਾਅਦ ‘ਚ ਇਨਪੁਟ ਐਡਿਟ ਦਾ ਦਾਅਵਾ ਕਰ ਸਕਦੇ ਹੋ।”

ਉਨ੍ਹਾਂ ਕਿਹਾ ਕਿ ਜੇ ਕੋਈ ਜੌਹਰੀ ਪੁਰਾਣੇ ਗਹਿਣੇ ਖਰੀਦਦਾ ਹੈ ਤਾਂ ਉਹ ਰਿਵਰਸ ਸ਼ੁਲਕ ਦੇ ਤੌਰ ‘ਤੇ ਤਿੰਨ ਫੀਸਦੀ ਜੀਐਸਟੀ ਵਸੂਲੇਗਾ। ਜੇ ਇੱਕ ਲੱਖ ਰੁਪਏ ਮੁੱਲ ਦੇ ਗਹਿਣੇ ਵੇਚੇ ਜਾਂਦੇ ਹਨ ਤਾਂ ਉਨ੍ਹਾਂ ‘ਤੇ ਜੀਐਸਟੀ ਦੇ ਤਿੰਨ ਹਜ਼ਾਰ ਰੁਪਏ ਕੱਟ ਲਏ ਜਾਣਗੇ ਪਰ ਜੇ ਵੇਚੇ ਗਏ ਗਹਿਣਿਆਂ ਤੋਂ ਮਿਲੇ ਪੈਸਿਆਂ ਨਾਲ ਨਵੇਂ ਗਹਿਣੇ ਖਰੀਦੇ ਜਾਣ ਤਾਂ ਉਨ੍ਹਾਂ ‘ਤੇ ਪੁਰਾਣੇ ਕਰ ਦੀ ਰਾਸ਼ੀ ਨੂੰ ਕੱਟ ਲਿਆ ਜਾਵੇਗਾ। ਹਾਲਾਂਕਿ ਜੇ ਜੌਹਰੀ ਨੂੰ ਪੁਰਾਣੇ ਗਹਿਣੇ ਮੁਰੰਮਤ ਲਈ ਦਿੱਤੇ ਜਾਂਦੇ ਹਨ ਤਾਂ ਇਹ ਜੌਬ ਵਕਰ ਹੋਵੇਗਾ ਜਿਸ ‘ਤੇ ਪੰਜ ਫੀਸਦੀ ਜੀਐਸਟੀ ਲੱਗੇਗਾ।

ਅਧਿਆ ਨੇ ਕਿਹਾ ਕਿ ਇੱਕ ਜੁਲਾਈ ਤੋਂ ਦੇਸ਼ ਭਰ ‘ਚ ਜੀਐਸਟੀ ਲਾਗੂ ਹੋ ਚੁੱਕਾ ਹੈ ਤੇ ਸੋਨੇ ਦੀ ਖਰੀਦ ਫਰੋਖਤ ‘ਤੇ ਤਿੰਨ ਫੀਸਦੀ ਜੀਐਸਟੀ ਲਾਇਆ ਗਿਆ ਹੈ। ਜੌਬ ਵਰਕ ‘ਤੇ ਪੰਜ ਫੀਸਦੀ ਜੀਐਸਟੀ ਲਾਗੂ ਹੋਵੇਗਾ। ਨੈੱਟਫਲਿਕਸ ਤੋਂ ਮੂਵੀ ਜਾਂ ਟੈਲੀਵਿਜ਼ਨ ਸ਼ੋਅ ਡਾਊਨਲੋਡ ਕਰਨ ‘ਤੇ ਲੱਗਣ ਵਾਲੇ ਟੈਕਸ ਬਾਰੇ

print
Share Button
Print Friendly, PDF & Email

Leave a Reply

Your email address will not be published. Required fields are marked *