ਫੂਲਕਾ ਨਹੀਂ ਪਾਉਣਗੇ ਕਾਂਗਰਸ ਦੀ ਰਾਸ਼ਟਰਪਤੀ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ

ss1

ਫੂਲਕਾ ਨਹੀਂ ਪਾਉਣਗੇ ਕਾਂਗਰਸ ਦੀ ਰਾਸ਼ਟਰਪਤੀ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ

ਜਲੰਧਰ, 15 ਜੁਲਾਈ (ਪ.ਪ.): ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐਚਐਸ ਫੂਲਕਾ ਕਾਂਗਰਸੀ ਰਾਸ਼ਟਰਪਤੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਨਹੀਂ ਪਾਉਣਗੇ।ਇਸੇ ਸਬੰਧੀ ਪਾਰਟੀ ਹਾਈਕਮਾਨ ਨੂੰ ਫੂਲਕਾ ਨੇ ਜਾਣਕਾਰੀ ਵੀ ਦੇ ਦਿੱਤੀ ਹੈ ਨਾਲ ਹੀ ਫੂਲਕਾ ਨੇ ਕਿਹਾ ਹੈ ਕਿ ਉਹ ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਵੋਟ ਵੀ ਨਹੀਂ ਕਰਨਗੇ।ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਦੀ ਚੋਣ ਲਈ ਮੀਰਾ ਕੁਮਾਰ ਦੇ ਸਮੱਰਥਨ ਦਾ ਐਲਾਨ ਕੀਤਾ ਹੋਇਆ ਹੈ।ਦੂਜੇ ਪਾਸੇ ਸਿਆਸੀ ਗਲਿਆਰਿਆਂ ਵਿੱਚ ਲਗਾਤਾਰ ਸਵਾਲ ਉੱਠ ਰਹੇ ਸਨ ਕਿ ਇੱਕ ਪਾਸੇ 1984 ਸਿੱਖ ਦੰਗਿਆਂ ਦੇ ਮਾਮਲੇ ਵਿੱਚ ਐਚਐਸ ਫੂਲਕਾ ਕਾਂਗਰਸ ਨੂੰ ਦੋਸ਼ੀ ਮੰਨ ਰਹੇ ਹਨ ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਉਹਨਾਂ ਦੀ ਪਾਰਟੀ ਨੇ ਸਮੱਰਥਨ ਦਾ ਐਲਾਨ ਕੀਤਾ ਹੈ ਕੀ ਫੂਲਕਾ ਕਾਂਗਰਸ ਨੂੰ ਵੋਟ ਪਾਉਣਗੇ? ਇੱਥੇ ਇਹ ਵੀ ਦੱਸਣਯੋਗ ਹੈ ਕਿ 1984 ਦੰਗਿਆ ਵਿੱਚ ਮਾਰੇ ਸਿੱਖਾਂ ਦੇ ਕੇਸ ਦੀ ਪੈਰਵਾਈ ਫੂਲਕਾ ਕਰ ਰਹੇ ਹਨ ਇਸੇ ਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ ਤਾ ਕੇਸ ਨੂੰ ਉਹ ਪੂਰੀ ਤਰ੍ਹਾਂ ਉਹ ਸਮਾਂ ਦੇ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *