ਟਰੰਪ ਦੇ ਫਰਮਾਨ ਨਾਲ ਟਰੂਡੋ ਦੀ ਉੱਡੀ ਨੀਂਦ

ss1

ਟਰੰਪ ਦੇ ਫਰਮਾਨ ਨਾਲ ਟਰੂਡੋ ਦੀ ਉੱਡੀ ਨੀਂਦ

ਓਟਾਵਾ (ਏਜੰਸੀ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੁਝ ਦਿਨ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਵਲੋਂ ਸਟੀਲ ਦੀ ਦਰਾਮਦ ‘ਤੇ ਲਾਏ ਜਾਣ ਵਾਲੇ ਵਾਧੂ ਟੈਕਸ ਤੋਂ ਬੱਚ ਜਾਵੇਗਾ ਪਰ ਅਮਰੀਕੀ ਰਾਸ਼ਟਰਪਤੀ ਨੇ ਹਾਲ ‘ਚ ਕਿਹਾ ਕਿ ਉਹ ਆਪਣੀ ਸਟੀਲ ਇੰਡਰਟਰੀ ਨੂੰ ਨੁਕਸਾਨ ਨਹੀਂ ਪਹੁੰਚਣ ਦੇਣਗੇ ਤੇ ਸਟੀਲ ਦੀ ਦਰਾਮਦ ‘ਤੇ ਟੈਕਸ ਵਸੂਲਿਆ ਜਾਵੇਗਾ।
ਫਰਾਂਸ ਰਵਾਨਾ ਹੁੰਦੇ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਸਾਹਮਣੇ ਕਿਹਾ ਕਿ ਉਹ ਸਟੀਲ ਇੰਡਸਟਰੀ ਨੂੰ ਨੁਕਸਾਨ ਨਹੀਂ ਹੋਣ ਦੇਣਗੇ ਤੇ ਇਸ ਲਈ ਉਹ ਕੋਟਾ ਤੇ ਟੈਕਸ ਲਾਉਣ ਦੀ ਤਿਆਰੀ ਕਰ ਰਹੇ ਹਨ। ਵਾਈਟ ਹਾਊਸ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਉਹ ਦੋਵੇਂ ਚੀਜ਼ਾਂ ਲਾਗੂ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਸਿਰਫ ਚੀਨ ਹੀ ਨਹੀਂ ਬਲਕਿ ਹੋਰ ਕਈ ਮੁਲਕ ਅਮਰੀਕਾ ‘ਚ ਆਪਣਾ ਸਟੀਲ ਭਰ ਰਹੇ ਹਨ ਤੇ ਅਸੀਂ ਸਿਰਫ ਇਕ ਡੰਪਿੰਗ ਗਰਾਉਂਡ ਬਣ ਕੇ ਰਹਿ ਗਏ ਹਾਂ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਟੀਲ ਇੰਡਸਟਰੀ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਤੇ ਅਜਿਹਾ ਜ਼ਰੂਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਪਿਛਲੇ ਸਾਲ ਕੁੱਲ ਦਰਾਮਦ ਕੀਤੇ ਸਟੀਲ ‘ਚੋਂ 17 ਫੀਸਦੀ ਕੈਨੇਡਾ ਵਲੋਂ ਬਰਾਮਦ ਕੀਤਾ ਗਿਆ ਸੀ। ਪਿਛਲੇ ਹਫਤੇ ਜਰਮਨੀ ‘ਚ ਹੋਏ ਜੀ 20 ਸਿਖਰ ਸੰਮੇਲਨ ਵਾਰਤਾ ਦੌਰਾਨ ਟਰੰਪ ਤੇ ਟਰੂਡੋ ਦੇ ਵਿਚਕਾਰ ਸਟੀਲ ਦੇ ਮੁੱਦੇ ‘ਤੇ ਵੀ ਗੱਲਬਾਤ ਹੋਈ ਸੀ। ਟਰੂਡੋ ਨੇ ਇਸ ਗੱਲਬਾਤ ਦੇ ਬਾਅਦ ਕਿਹਾ ਸੀ ਕਿ ਅਮਰੀਕਾ ਵਲੋਂ ਸਟੀਲ ਦਰਾਮਦ ‘ਤੇ ਲਾਏ ਜਾਣ ਵਾਲੇ ਵਾਧੂ ਟੈਕਸ ਦਾ ਕੈਨੇਡਾ ‘ਤੇ ਕੋਈ ਅਸਰ ਨਹੀਂ ਪਵੇਗਾ। ਸ਼ੁੱਕਰਵਾਰ ਨੂੰ ਰੋਡ ਆਈਲੈਂਡ ‘ਤੇ ਨੈਸ਼ਨਲ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਦੌਰਾਨ ਜਸਟਿਨ ਟਰੂਡੋ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਦੁਵੱਲੀ ਮੁਲਾਕਾਤ ‘ਚ ਸਟੀਲ ਮੁੱਦੇ ‘ਤੇ ਚਰਚਾ ਕਰਨਗੇ। ਇਸ ਦੌਰਾਨ ਟਰੂਡੋ ਦੇ ਨਾਲ ਉਨ੍ਹਾਂ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *