ਫੇਸਬੁੱਕ ਅਤੇ ਵਟਸਅੱਪ ਪਿੱਛੇ ਸਾਰਾ ਭਾਰਤ ਸ਼ੁਦਾਈ , ਅਮਰੀਕਾ ਨੂੰ ਪਿੱਛੇ ਛੱਡ ਵਿਸ਼ਵ ਵਿੱਚ ਪਹਿਲਾ ਦਰਜਾ

ss1

ਫੇਸਬੁੱਕ ਅਤੇ ਵਟਸਅੱਪ ਪਿੱਛੇ ਸਾਰਾ ਭਾਰਤ ਸ਼ੁਦਾਈ , ਅਮਰੀਕਾ ਨੂੰ ਪਿੱਛੇ ਛੱਡ ਵਿਸ਼ਵ ਵਿੱਚ ਪਹਿਲਾ ਦਰਜਾ

ਪਿਛਲੇ 6 ਮਹੀਨਿਆਂ ਵਿੱਚ ਭਾਰਤ ਵਿੱਚ ਫੇਸਬੁੱਕ ਅਤੇ ਵਟਸਅੱਪ ਉੱਪਰ ਸਰਗਰਮ ਲੋਕਾਂ ਦੀ ਗਿਣਤੀ ਵੱਧ ਕੇ ਕਈ ਖਰਬ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਮਾਮਲੇ ਵਿੱਚ ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂਸੋਸ਼ਲ ਸਾਈਟਾਂ ਉੱਪਰ ਸਰਗਰਮ ਰਹਿਣ ਦੇ ਮਾਮਲੇ ਵਿੱਚ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਇਸ ਸਬੰਧੀ ਇੱਕ ਜਾਰੀ ਕੀਤੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕਿਹਾ ਗਿਆ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਸੋਸ਼ਲ ਸਾਈਟਾਂ ਉੱਪਰ ਸਰਗਰਮ ਰਹਿਣ ਵਾਲੇ ਲੋਕਾਂ ਦੀ ਗਿਣਤੀ ਪੰਜ ਕਰੋੜ ਵੱਧ ਗਈ ਹੈ। ਜੁਲਾਈ ਤੱਕ ਅਮਰੀਕਾ ਦੇ ਲੋਕ ਇਸ ਖੇਤਰ ਵਿੱਚ ਅੱਗੇ ਸਨ, ਪਰ ਹੁਣ ਭਾਰਤ ਅੱਗੇ ਹੈ। ਕੁੱਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਇਹ ਐਲਾਨ ਕੀਤਾ ਸੀ ਕਿ ਦੁਨੀਆਂ ਭਰ ਵਿੱਚ ਉਸ ਦੇ ਸਰਗਰਮ ਪ੍ਰਸ਼ੰਸਕਾਂ ਦੀ ਗਿਣਤੀ ਦੋ ਖਰਬ ਤੋਂ ਉੱਪਰ ਟੱਪ ਚੁੱਕੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *