ਮੋਦੀ ਦੇ ਨਿਸ਼ਾਨੇ ‘ਤੇ ਲਾਲੂ ਦਾ ਪਰਿਵਾਰ!

ss1

ਮੋਦੀ ਦੇ ਨਿਸ਼ਾਨੇ ‘ਤੇ ਲਾਲੂ ਦਾ ਪਰਿਵਾਰ!

ਪਟਨਾ: ਆਰ.ਜੇ.ਡੀ. ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ‘ਤੇ ਐਫ.ਆਈ.ਆਰ. ਸਿਆਸੀ ਸਾਜਿਸ਼ ਤਹਿਤ ਹੋਈ ਹੈ। ਬੀਜੇਪੀ ਵੱਲੋਂ ਇਹ ਮਹਾਂਗਠਜੋੜ ਨੂੰ ਤੋੜਨ ਦੀ ਸਾਜ਼ਿਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਿਛੜੇ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤੇਜ਼ਸਵੀ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਇਆ ਹੈ। ਉਨ੍ਹਾਂ ਨੇ ਭਾਜਪਾ ਤੇ ਪੀ.ਐਮ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ 28 ਸਾਲ ਦੇ ਨੌਜਵਾਨ ਤੋਂ ਬੀਜੇਪੀ ਡਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ‘ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ। ਭ੍ਰਿਸ਼ਟਾਚਾਰ ‘ਤੇ ਜ਼ੀਰੋ ਸਹਿਣਸ਼ੀਲਤਾ ਰਹੀ ਹੈ।

ਲਾਲੂ ਦੇ ਬੇਟੇ ਨੇ ਕਿਹਾ ਕਿ ਜਿਸ ਸਮੇਂ ਘਪਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਮੈਂ 13-14 ਸਾਲ ਦਾ ਸੀ। ਇਸ ਉਮਰ ਦਾ ਲੜਕਾ ਕੀ ਘਪਲਾ ਕਰੇਗਾ? ਉਨ੍ਹਾਂ ਨੇ ਕਿਹਾ ਮਹਾਗਠਜੋੜ ਨਾਲ ਭਾਜਪਾ ਡਰ ਗਈ ਹੈ। ਇਸ ਲਈ ਉਨ੍ਹਾਂ ਖਿਲਾਫ ਸਾਜਸ਼ ਕੀਤੀ ਗਈ ਹੈ। ਤੇਜਸਵੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਮੂੰਹਤੋੜ ਜਵਾਬ ਦੇਣਗੇ। ਮੋਦੀ ਤੇ ਅਮਿਤ ਸ਼ਾਹ ਦਾ ਸਫਾਇਆ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *