ਕਤਰ ਦਾ ਖਾੜੀ ਦੇਸ਼ਾਂ ਨੂੰ ਕਰਾਰਾ ਜਵਾਬ

ss1

ਕਤਰ ਦਾ ਖਾੜੀ ਦੇਸ਼ਾਂ ਨੂੰ ਕਰਾਰਾ ਜਵਾਬ

ਦੋਹਾ: ਕਤਰ ਨੇ ਖਾੜੀ ਦੇਸ਼ਾਂ ਅੱਗੇ ਝਕਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਖਾੜੀ ਦੇਸ਼ਾਂ ਵੱਲੋਂ ਉਸ ਉਪਰ ਲਾਈਆਂ ਪਾਬੰਦੀਆਂ ਅਣਉਚਿੱਤ ਹਨ। ਉਹ ਇਨ੍ਹਾਂ ਪਾਬੰਦੀਆਂ ਕਰਕੇ ਹੋਏ ਆਰਥਿਕ ਨੁਕਸਾਨ ਲਈ ਗੁਆਂਢੀ ਮੁਲਕਾਂ ਤੋਂ ਹਰਜ਼ਾਨਾ ਮੰਗੇਗਾ।

ਕਤਰ ‘ਤੇ ਅਤਿਵਾਦ ਨੂੰ ਪਨਾਹ ਦੇਣ ਦੇ ਇਲਜ਼ਾਮ ਲਾਉਂਦੇ ਹੋਏ ਸਾਊਦੀ ਅਰਬ, ਯੂਏਈ, ਬਹਿਰੀਨ ਤੇ ਮਿਸਰ ਨੇ ਪਿਛਲੇ ਮਹੀਨੇ ਉਸ ਨਾਲੋਂ ਸਿਆਸੀ ਰਿਸ਼ਤੇ ਤੋੜ ਲਏ ਸਨ। ਇਨ੍ਹਾਂ ਦੇਸ਼ਾਂ ਨੇ ਕਤਰ ‘ਤੇ ਕਈ ਆਰਥਿਕ ਪਾਬੰਦੀਆਂ ਵੀ ਲਾ ਦਿੱਤੀਆਂ ਸਨ।

ਇਨ੍ਹਾਂ ਦੇਸ਼ਾਂ ਨੇ ਕਤਰ ਨੂੰ ਮੰਗਾਂ ਦੀ ਇੱਕ ਸੂਚੀ ਸੌਂਪੀ ਸੀ। ਖਾੜੀ ਦੇਸਾਂ ਨੇ ਕਤਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਇਹ ਸ਼ਰਤਾਂ ਮੰਨ ਲਵੇ ਤਾਂ ਆਰਥਿਕ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਇਹ ਅਲਟੀਮੇਟਮ ਬੁੱਦਵਾਰ ਨੂੰ ਖਤਮ ਹੋ ਗਿਆ ਸੀ। ਇਸ ਦੀ ਕੋਈ ਪਰਵਾਹ ਕੀਤੇ ਬਗੈਰ ਕਤਰ ਨੇ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

print
Share Button
Print Friendly, PDF & Email