ਅਮਰਨਾਥ ਯਾਤਰਾ ਤੇ ਅੱਤਵਾਦੀ ਹਮਲੇ ਦੀ ਗੁਰਸਿਮਰਨ ਸਿੰਘ ਮੰਡ ਨੇ ਕੀਤੀ ਨਿੰਦਾ

ss1

ਅਮਰਨਾਥ ਯਾਤਰਾ ਤੇ ਅੱਤਵਾਦੀ ਹਮਲੇ ਦੀ ਗੁਰਸਿਮਰਨ ਸਿੰਘ ਮੰਡ ਨੇ ਕੀਤੀ ਨਿੰਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਤੀਫਾ ਦੇਣ

ਲੁਧਿਆਣਾ 11 ਜੁਲਾਈ: ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬਾਡੀਜ਼ ਸੈਲ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਪਿਛਲੇ ਦਿਨੀ ਅਨੰਤਨਾਗ ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋ ਇੱਕ ਬੱਸ ਉਪਰ ਹਮਲਾ ਕੀਤਾ ਉਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਮੋਦੀ ਸਰਕਾਰ ਦੇਸ਼ ਵਿੱਚੋਂ ਅੱਤਵਾਦ ਮਿਟਾਉਣ ਵਿੱਚ ਅਸਫਲ ਸਾਬਤ ਹੋਈ ਹੈ । 56 ਇੰਚ ਦੀ ਛਾਤੀ ਕੋਈ ਕੰਮ ਦੀ ਨਹੀ, ਭਗਵਾਨ ਸ਼ਿਵ ਦੀ ਪਾਵਣ-ਪਵਿੱਤਰ ਧਰਤੀ ਤੇ ਹਮਲਾ ਕਰਨ ਵਾਲੇ ਅੱਤਵਾਦੀ ਇਨਸਾਨੀਅਤ ਦੇ ਦੁਸ਼ਮਣ ਹਨ । ਮੋਦੀ ਸਰਕਾਰ ਤਾਂ ਸਿਰਫ ਸੂਟ ਬੂਟ ਦੀ ਸਰਕਾਰ ਬਣਕੇ ਰਹਿ ਗਈ ਹੈ। ਅਮਰਨਾਥ ਯਾਤਰਾ ਤੇ ਇਹੋਜੀ ਘਟਨਾ ਪਹਿਲੀ ਵਾਰ ਵਰਤੀ ਹੈ ਜੋ ਕਸ਼ਮੀਰ ਘਾਟੀ ਦੀ ਵਿਗੜਦੀ ਹਾਲਤ ਦਾ ਸਬੂਤ ਹੈ ।
ਸ੍ ਮੰਡ ਨੇ ਕਿਹਾ ਕਿ ਜੇਕਰ ਉਗਰਵਾਦੀ ਹਮਲੇ ਦੀ ਸੂਚਨਾ ਜੂਨ ਮਹੀਨੇ ਤੋਂ ਹੀ ਸੀ ਤਾਂ ਸੁਰੱਖਿਆ ਕਵਚ ਵਿੱਚ ਇਨੀ ਵੱਡੀ ਗਲਤੀ ਕਿਉਂ? ਸਰਕਾਰ ਪੂਰੀ ਤਰਾਂ ਦੀ ਜਿੰਮੇਵਾਰੀ ਨਿਭਾਵੇ ਤਾਂ (ਪਾਕਿਸਤਾਨ) ਅੱਤਵਾਦੀ ਕਦੇ ਅਪਣੇ ਮਕਸਦ ‘ਚ’ ਕਾਮਯਾਬ ਨਹੀ ਹੋ ਸਕਦੇ ।

print
Share Button
Print Friendly, PDF & Email

Leave a Reply

Your email address will not be published. Required fields are marked *