ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਅੱਜ ਮਹਿਲ ਕਲਾਂ ਚ ਧਰਨਾ

ss1

ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਅੱਜ ਮਹਿਲ ਕਲਾਂ ਚ ਧਰਨਾ
ਰਾਜਸੀ,ਧਾਰਮਿਕ, ਕਿਸਾਨ-ਮਜਦੂਰ ਬੁੱਧੀਜੀਵੀ ਤੇ ਪੱਤਰਕਾਰਾਂ ਨੂੰ ਪੁੱਜਣ ਦੀ ਅਪੀਲ

ਮਹਿਲ ਕਲਾਂ 22 ਮਈ (ਪ੍ਰਦੀਪ ਕੁਮਾਰ)- ਪ੍ਰੈਸ ਦੀ ਅਜ਼ਾਦੀ ਬਹਾਲ ਕਰਨ,ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਸਮੇਤ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਅੱਜ 23 ਮਈ ਨੂੰ ਹਲਕਾ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲੇ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਲੁਧਿਆਣਾ – ਬਰਨਾਲਾ ਨੈਸ਼ਨਲ ਹਾਈਵੇ ਤੇ ਸਵੇਰੇ 10 ਵਜੇ ਵਿਸਾਲ ਧਰਨਾ ਦਿੱਤਾ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਤੇ ਨਿਰਮਲ ਸਿੰਘ ਪੰਡੋਰੀ ਅਤੇ ਗੁਰਸੇਵਕ ਸਿੰਘ ਸਹੋਤਾ ਨੇ ਦੱਸਿਆਂ ਕਿ ਪੰਜਾਬ ਸਮੇਤ ਦੇਸ਼ ਭਰ ਚ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਤੇ ਹਮਲੇ ਕਰਕੇ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦਕਿ ਦੁਨੀਆ ਭਰ ਦੇ ਦੇਸ਼ ਭਾਰਤ ਦੀ ਪ੍ਰੈਸ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਦੇਖਦਿਆਂ ਸਲਾਮ ਕਰ ਹਨ। ਉਨਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਹੋਂਦ ਚ ਆਈਆਂ ਸਾਰਿਆਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਅਹਿਮ ਜਗਾ ਦਿੱਤੀ ਗਈ ਪਰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਫੀਲਡ ਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਇੱਕ ਵੀ ਸਹੂਲਤ ਨਹੀ ਦਿੱਤੀ ਗਈ। ਉਕਤ ਪੱਤਰਕਾਰਾਂ ਨੇ ਜ਼ਿਲੇ ਭਰ ਦੀਆਂ ਰਾਜਸੀ ਤੇ ਧਾਰਮਿਕ ਜਥੇਬੰਦੀਆਂ ,ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਮੇਤ ਖੇਡ ਕਲੱਬਾਂ ,ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਸਵੇਰੇ 9 ਵਜੇ ਅਨਾਜ ਮੰਡੀ ਅਨਾਜ ਮੰਡੀ ਮਹਿਲ ਕਲਾਂ ਵਿਖੇ ਪਹੁੰਚਣ ਦੀ ਅਪੀਲ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *