ਪਿੰਡ ਕੁਲਾਣਾ ਦੇ ਗੁਰੂਦੁਆਰਾ ਸਾਹਿਬ ਚ ਲੱਗੀ ਅੱਗ

ss1

ਪਿੰਡ ਕੁਲਾਣਾ ਦੇ ਗੁਰੂਦੁਆਰਾ ਸਾਹਿਬ ਚ ਲੱਗੀ ਅੱਗ
ਪਾਲਕੀ ਸਮੇਤ ਇੱਕ ਪਾਵਨ ਸਰੂਪ ਸੜ ਕੇ ਸੁਆਹ

30-24
ਬੁਢਲਾਡਾ 30, ਅਪ੍ਰੈਲ: (ਰੀਤਵਾਲ ) ਇੱਥੋਂ ਨੇੜਲੇ ਪਿੰਡ ਕੁਲਾਣਾ ਦੇ ਗੁਰੂਦੁਆਰਾ ਸਾਹਿਬ ਵਿਖੇ ਬਾਅਦ ਦੁਪਿਹਰ ਵੇਲੇ ਬਿਜਲੀ ਦੇ ਸਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਜਾਣ ਨਾਲ ਪਾਲਕੀ ਵਿੱਚ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੜ ਜਾਣ ਦਾ ਦੁਖਦਾਈ ਸਮਾਚਾਰ ਮਿਲਿਆਂ ਹੈ। ਅੱਜ ਦਿਨ ਦੇ 3 ਵਜੇ ਤੋਂ ਬਾਅਦ ਜਦੋਂ ਅਚਾਨਕ ਗੁਰੂਦੁਆਰਾ ਸਾਹਿਬ ਦੇ ਰੋਸ਼ਨਦਾਨਾ ਵਿੱਚੋਂ ਧੂੰਆ ਨਿਕਲਣ ਲੱਗਿਆ ਤਾਂ ਗੁਰੂ ਘਰ ਅੱਗੇ ਲੱਗੀ ਪਕੌੜਿਆ ਦੀ ਰੇਹੜੀ ਵਾਲੇ ਮਾਲਕ ਦੀ ਨਜਰ ਨਿਕਲ ਰਹੇ ਧੂੰਏ ਵੱਲ ਗਈ ਤਾਂ ਉਸਨੇ ਤੁਰੰਤ ਗੁਰੂ ਘਰ ਦੇ ਡਾਲੀ ਵਾਲੇ ਭਾਈ ਸ਼ਿਗਾਰਾ ਸਿੰਘ ਨੂੰ ਦੱਸਿਆ ਤਾਂ ਉਸਨੇ ਨੇੜੇ ਦੇ ਗੁਰੂ ਘਰ ਬਾਬਾ ਇੰਤਕਾਲ ਸਾਹਿਬ ਦੇ ਸਪੀਕਰ ਰਾਹੀਂ ਪਿੰਡ ਵਾਸੀਆਂ ਨੁੰ ਸੂਚਿਤ ਕਰ ਦਿੱਤਾ।

ਜਿੱਥੇ ਪਿੰਡ ਦੇ ਲੋਕਾਂ ਨੇ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਦੀ ਅੱਗ ਤੇ ਕਾਬੂ ਪਾ ਲਿਆ। ਮੌਕੇ ਤੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ, ਤਹਿਸੀਲਦਾਰ ਸੁਰਿੰਦਰ ਸਿੰਘ, ਨਾਈਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ, ਥਾਣਾ ਸਿਟੀ ਦੇ ਐਡੀਸ਼ਨਲ ਐੱਸ ਐੱਚ ਓ ਪ੍ਰਵੀਨ ਕੁਮਾਰ ਸ਼ਰਮਾਂ ਅਤੇ ਪਿੰਡ ਦੇ ਪਿੰਡ ਦੇ ਜੱਥੇਦਾਰ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ ਭੋਲਾ, ਰਾਜਿੰਦਰ ਸਿੰਘ ਫੌਜੀ, ਅਮਰੀਕ ਸਿੰਘ ਪੰਚ ਆਦਿ ਪਹੁੰਚ ਗਏ ਸਨ। ਅੱਗ ਤੇ ਕਾਬੂ ਪਾਏ ਜਾਣ ਤੋਂ ਬਾਅਦ ਗੁਰੂ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਜਦੀਕ ਚੱਲ ਰਿਹਾ ਛੋਟੇ ਪੱਖੇ ਦੇ ਸਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ।

print
Share Button
Print Friendly, PDF & Email