ਸਿਹਤ ਵਿਭਾਗ ਵਲੋਂ ਪਿੰਡ ਹਰਪਾਲਪੁਰ ਦੇ ਟੋਭੇ ’ਚ ਛੱਡੀਆਂ ਗੰਬੂਜ਼ੀਆ ਕਿਸਮ ਦੀਆਂ ਮੱਛੀਆਂ

ss1

ਸਿਹਤ ਵਿਭਾਗ ਵਲੋਂ ਪਿੰਡ ਹਰਪਾਲਪੁਰ ਦੇ ਟੋਭੇ ’ਚ ਛੱਡੀਆਂ ਗੰਬੂਜ਼ੀਆ ਕਿਸਮ ਦੀਆਂ ਮੱਛੀਆਂ

23-15
ਰਾਜਪੁਰਾ, 22 ਮਈ (ਐਚ. ਐਸ. ਸੈਣੀ)-ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਵਿਖੇ ਸਿਵਲ ਸਰਜਨ ਪਟਿਆਲਾ ਡਾ: ਰਾਜੀਵ ਭੱਲਾ ਦੇ ਦਿਸ਼ਾ- ਨਿਰਦੇਸ਼ਾ ਅਤੇ ਡਾ: ਰਘਵਿੰਦਰ ਸਿੰਘ ਮਾਨ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਉਣ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ: ਮਾਨ ਵਲੋਂ ਆਪਣੀ ਟੀਮ ਨੋਡਲ ਅਧਿਕਾਰੀ ਸਰਬਜੀਤ ਸਿੰਘ ਬੀ.ਈ.ਈ, ਹੈਲਥ ਸੁਪਰਵਾਇਜਰ ਲਖਵਿੰਦਰ ਸਿੰਘ, ਪਿੰਡ ਦੇ ਪੰਚਾਇਤ ਮੈਂਬਰ ਬਲਕਾਰ ਸਿੰਘ ਦੇ ਨਾਲ ਪਿੰਡ ਹਰਪਾਲਪੁਰ ਦੇ ਟੋਭੇ ’ਚ ਮਲੇਰੀਆ ਮੱਛਰਾਂ ਦੇ ਲਾਰਵੇ ਦਾ ਖਾਤਮਾ ਕਰਨ ਵਾਲੀਆਂ ਖਾਸ ਕਿਸਮ ਦੀਆਂ ਗੰਬੂਜ਼ੀਆ ਮੱਛੀਆਂ ਛੱਡੀਆਂ ਗਈਆਂ। ਉਨਾਂ ਕਿਹਾ ਕਿ ਇਸ ਨਾਲ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਤੇ ਮੁਕੰਮਲ ਰੋਕ ਲਵਾਈ ਜਾ ਸਕੇਗੀ।
ਨੋਡਲ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਮਲੇਰੀਆ ਬੁਖਾਰ ਐਨਾਫਲੀਜ਼ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਤੇ ਪੈਦਾ ਹੁੰਦਾ ਹੈ। ਮੱਛਰ ਦੇ ਕੱਟਣ ਨਾਲ ਮਰੀਜ਼ ਨੂੰ ਤੇਜ ਬੁਖਾਰ, ਉਲਟੀਆਂ, ਕਾਂਬੇ ਦੇ ਨਾਲ ਸ਼ਰੀਰ ਨੂੰ ਗਰਮੀ ਆਉਣਾ ਵਰਗੀਆਂ ਨਿਸ਼ਾਨੀਆਂ ਪਾਈਆਂ ਜਾਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ’ਚ ਜਾ ਕੇ ਇਸ ਦੀ ਜਾਂਚ ਕਰਵਾਈ ਜਾਵੇ। ਮਲੇਰੀਆ ਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ’ਚ ਮੁਫਤ ਕੀਤਾ ਜਾਂਦਾ ਹੈ।
ਐਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਘਰਾਂ ਦੇ ਵਿਹੜੇ, ਛੱਤਾਂ ਤੋਂ ਟੁੱਟੇ ਭੱਜੇ ਬਰਤਣ, ਪੁਰਾਣੇ ਟਾਇਰ ਤੇ ਹੋਰ ਨਾ ਵਰਤਣਯੋਗ ਸਮਾਨ ਨਸ਼ਟ ਕਰ ਦਿੱਤਾ ਜਾਵੇ ਤਾਂ ਜੋਂ ਉਨਾਂ ਵਿੱਚ ਪਾਣੀ ਨਾ ਖੜਾ ਹੋ ਸਕੇ। ਮਲੇਰੀਆ ਮੱਛਰ ਖੜੇ ਪਾਣੀ ਤੇ ਬੈਠ ਕੇ ਇਸ ਵਿੱਚ ਲਾਰਵਾ ਬਣਾ ਲੈਂਦਾ ਹੈ ਤੇ ਹੋਰ ਮੱਛਰ ਪੈਦਾ ਹੋ ਜਾਂਦੇ ਹਨ। ਦਿਨ ਅਤੇ ਰਾਤ ਨੂੰ ਪੂਰੇ ਸ਼ਰੀਰ ਢਕਵੇ ਕੱਪੜੇ ਅਤੇ ਰਾਤ ਨੂੰ ਸੋਣ ਸਮੇਂ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਫੀਲਡ ਸਟਾਫ ਤੇ ਆਸ਼ਾ ਵਰਕਰਾਂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *