ਮਾਮਲਾ ਗੁਰੂ ਨਾਨਕ ਸਾਹਿਬ ਤੇ ਸਿੱਖੀ ਸਿਧਾਤਾਂ ਖਿਲਾਫ ਕਵਿਤਾ ਲਿਖ ਕੇ ਫੇਸਬੁਕ ਤੇ ਪਾਉਣ ਦਾ, ਪੁਲਿਸ ਨੇ ਸੁਰਜੀਤ ਗੱਗ ਨੂੰ ਗ੍ਰਿਫਤਾਰ ਕਰਕੇ 295 ਏ ਦਾ ਮੁਕੱਦਮਾ ਕੀਤਾ ਦਰਜ

ss1

ਮਾਮਲਾ ਗੁਰੂ ਨਾਨਕ ਸਾਹਿਬ ਤੇ ਸਿੱਖੀ ਸਿਧਾਤਾਂ ਖਿਲਾਫ ਕਵਿਤਾ ਲਿਖ ਕੇ ਫੇਸਬੁਕ ਤੇ ਪਾਉਣ ਦਾ
ਪੁਲਿਸ ਨੇ ਸੁਰਜੀਤ ਗੱਗ ਨੂੰ ਗ੍ਰਿਫਤਾਰ ਕਰਕੇ 295 ਏ ਦਾ ਮੁਕੱਦਮਾ ਕੀਤਾ ਦਰਜ
ਇਸ ਤਰਾਂ ਦੇ ਸ਼ਰਾਰਤੀ ਅਨਸਰਾਂ ਨੂੰ ਬ੍ਰਦਾਸ਼ਿਤ ਨਹੀ ਕੀਤਾ ਜਾਵੇਗਾ: ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 9 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੀ ਅਨੰਦਪੁਰ ਸਾਹਿਬ ਤੋ ਕੁਝ ਹੀ ਕਿਲੋਮੀਟਰ ਦੂਰ ਪਿੰਡ ਗੱਗ ਦੇ ਰਹਿਣ ਵਾਲੇ ਸੁਰਜੀਤ ਗੱਗ ਵਲੋਂ ਗੁਰੂ ਨਾਨਕ ਪਾਤਸ਼ਾਹ, ਸਿੱਖੀ ਸਿਧਾਤਾਂ ਤੇ ਸਿਖ ਗੁਰੂ ਘਰਾਂ ਖਿਲਾਫ ਕਵਿਤਾ ਲਿਖ ਕੇ ਫੇਸਬੁਕ ਤੇ ਪਾ ਦਿਤੀ ਗਈ ਜਿਸ ਤਹਿਤ ਪੁਲਿਸ ਵਲੋਂ ਇਸ ਦਾ ਸਖਤ ਨੋਟਿਸ ਲੈਂਦਿਆਂ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸੁਰਜੀਤ ਗੱਗ ਨੇ ਫੇਸਬੁਕ ਤੇ ਗੁਰੂ ਨਾਨਕ ਸਾਹਿਬ ਨਾਲ ਆਪਣੀ ਬਰਾਬਰਤਾ, ਅਤੇ ਨਿੰਦਣਯੋਗ ਭਾਸ਼ਾ ਦਾ ਇਸਤੇਮਾਲ ਕਰਦਿਆਂ ਕਵਿਤਾ ਲਿਖ ਕੇ ਪਾਈ ਹੈ ਜਿਸ ਸਬੰਧੀ ਕਾਰਵਾਈ ਕਰਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਸੁਰਜੀਤ ਗੱਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਉਤੇ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ।
ਦੂਜੇ ਪਾਸੇ ਜਿਵੇ ਹੀ ਇਹ ਮਾਮਲਾ ਸਾਹਮਣੇ ਆਇਆ ਤਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਤਰਾਂ ਦੀ ਕੋਝੀ ਕਾਰਵਾਈ ਕਿਸੇ ਵੀ ਹਾਲ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ। ਉਨਾਂ ਕਿਹਾ ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਗੁਰੂ ਸਾਹਿਬਾਨ ਖਿਲਾਫ ਅਜਿਹੀ ਮੰਦੀ ਭਾਸ਼ਾ ਦਾ ਇਸਤੇਮਾਲ ਕਰੇ ਤੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਵਿਚ ਤਰੇੜਾ ਪਾਉਣ ਦੀ ਕੋਸ਼ਿਸ਼ ਕਰੇ। ਉਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਜੋਰ ਦੇ ਕੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਤੁਰੰਤ ਸਖਤੀ ਨਾਲ ਪੇਸ਼ ਆਇਆ ਜਾਵੇ ਤਾਂ ਕਿ ਅੱਗੇ ਤੋ ਕੋਈ ਅਜਿਹਾ ਕਰਨ ਦਾ ਹੀਆ ਨਾ ਕਰ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *