ਕਾਰ ਤੇ ਕੰਨਟੇਨਰ ਦੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਤੇ ਦੋ ਨੌਜਵਾਨ ਗੰਭੀਰ ਜਖਮੀ

ss1

ਕਾਰ ਤੇ ਕੰਨਟੇਨਰ ਦੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਤੇ ਦੋ ਨੌਜਵਾਨ ਗੰਭੀਰ ਜਖਮੀ

23-13 (1)23-13 (2)ਬਨੂੰੜ 22 ਮਈ (ਰਣਜੀਤ ਸਿੰਘ ਰਾਣਾ): ਬਨੂੰੜ-ਤੇਪਲਾ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਸਥਿਤ ਪਿੰਡ ਬਾਸਮਾ ਦੇ ਨਜਦੀਕ ਇੱਕ ਕੰਨਟੇਨਰ ਤੇ ਕਾਰ ਆਮਣੇ ਸਾਮਣੇ ਦੀ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਕਿ ਉਸ ਦੋ ਸਾਥੀ ਬੂਰੀ ਤਰਾ ਜਖਮੀ ਹੋ ਗਏ। ਟੱਕਰ ਇਨੀ ਭਿਆਨਕ ਸੀ ਕਿ ਲਾਰ ਚਕਨਾਚੂਰ ਹੋ ਗਈ। ਜਖਮਿਆ ਨੂੰ ਇਕੱਤਰ ਹੋਏ ਲੋਕਾ ਨੇ ਬੜੀ ਮੁਸੱਕਤ ਨਾਲ ਬਾਹਰ ਕੱਢਿਆ ਤੇ ਇਲਾਜ ਲਈ ਚੰਡੀਗੜ ਦੇ ਸੂਕਟਰ 32 ਜਨਰਲ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਉਹ ਮੋਤ ਨਾਲ ਜੂਝ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 10।30 ਵਜੇ ਤਿੰਨੋ ਨੋਜਵਾਨ ਆਪਣੀ ਕਾਰ ਸੀਐਚ01ਬੀਏ1125 ਵਿੱਚ ਸਵਾਰ ਹੋ ਕੇ ਤੇਪਲਾ ਤੋ ਬਨੂੰੜ ਵੱਲ ਆ ਰਹੇ ਸਨ। ਜਦੋ ਉਹ ਕਾਰ ਸਵਾਰ ਪਿੰਡ ਬਾਸਮਾ ਕੋਲ ਪਹੁੰਚੇ ਤਾ ਸਾਮਣੇ ਤੋ ਆ ਰਹੇ ਤੇਜ ਰਫਤਾਰ ਕੰਨਟੇਨਰ ਯੂਪੀ12-4942 ਜੋ ਕਿ ਵਾਹਨ ਨੂੰ ਔਵਰਟੇਕ ਕਰ ਰਿਹਾ ਸੀ । ਤਾ ਸਾਮਣੇ ਤੋ ਆ ਰਹੀ ਕਾਰ ਵਿੱਚ ਟਕਰਾ ਗਿਆ। ਟੱਕਰ ਇਨੀ ਜਬਰਦਸਤ ਸੀ ਕਿ ਕਾਰ ਚਾਲਕ ਦੀ ਮੋਕੇ ਤੇ ਹੀ ਮੌਤ ਹੋ ਗਈ ਤੇ ਦੌ ਨੋਜਵਾਨ ਗੰਭੀਰ ਜਖਮੀ ਹੋ ਗਏ। ਮੋਕੇ ਤੇ ਇਕੱਤਰ ਹੋਏ ਲੋਕਾ ਨੇ ਕਾਰ ਨੂੰ ਕੱਟ ਕਿ ਬੜੀ ਮੁਸੱਕਤ ਨਾਲ ਜਖਮੀਆ ਨੂੰ ਬਾਹਰ ਕੱਢਿਆ। ਤੇ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੇ ਉਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਦੀ ਪਹਿਚਾਣ ਵਿਕਰਮ ਸਿੰਘ ਪੁੱਤਰ ਬਾਬੂ ਸਿੰਘ ਤੇ ਜਖਮੀਆ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਤੇ ਵਿਕਰਮ ਸਿੰਘ ਪੁੱਤਰ ਅਮਰੀਕ ਸਿੰਘ ਤਿੰਨੋ ਵਾਸੀ ਪਿੰਡ ਮੋਹੀ ਜਿਲਾ ਪਟਿਆਲਾ ਦੇ ਤੋਰ ਤੇ ਹੋਈ ਹੈ। ਪੁਲਿਸ ਨੇ ਵਾਹਨਾ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *