ਪੰਜਾਬ ਨੂੰ ਖੇਡਾਂ ਵਿੱਚ ਮੁੜ ਸੁਰਜੀਤ ਕਰਨ ਦੀ ਲੋੜ

ss1

ਪੰਜਾਬ ਨੂੰ ਖੇਡਾਂ ਵਿੱਚ ਮੁੜ ਸੁਰਜੀਤ ਕਰਨ ਦੀ ਲੋੜ

ਪੰਜਾਬ ਪੰਜ ਦਰਿਆਂਵਾ ਦੀ ਧਰਤੀ ਹੈਫ਼ ਖੁੱਲਾ ਸੁਭਾਅ ਤੇ ਖੁੱਲਾ ਖਾਣਾ ਪੀਣਾ ਪੰਜਾਬੀਆ ਦੇ ਖੂਨ ਵਿੱਚ ਹੈਫ਼ ਪੰਜਾਬੀ ਹਰ ਕੰਮ ਵਿੱਚ ਅੱਗੇ ਰਹਿਦੇ ਹਨ ਭਾਵੇ ਜੰਗ ਦਾ ਮੈਦਾਨ ਹੋਵੇ, ਭਾਵੇ ਖੇਡ ਦਾ ਮੈਦਾਨ ਹੋਵੇ ਪੰਜਾਬੀ ਹਰ ਕੰਮ ਨੂੰ ਬਹੁਤ ਮਿਹਨਤ ਅਤੇ ਜ਼ਨੂਨ ਨਾਲ ਕਰਦੇ ਹਨ। ਜੇਕਰ ਗੱਲ ਖੇਡਾਂ ਦੀ ਕਰੀਏ ਤਾਂ ਇਸ ਖੇਤਰ ਵਿੱਚ ਵੀ ਪੰਜਾਬੀਆ ਨੇ ਝੰਡੇ ਗੱਡੇ ਹਨ। ਸਾਈਕਲਿੰਗ ,ਹਾਕੀ,ਜੂਡੋ ,ਬਾਕਸਿੰਗ, ਨਿਸ਼ਾਨੇਬਾਜੀ, ਐਥਲੈਟਿਕਸ ਆਦਿ ਖੇਡਾਂ ਵਿੱਚ ਪਦਮਸ੍ਰੀ ਮਿਲਖਾ ਸਿੰਘ (ਐਥਲੈਟਿਕਸ),ਸੁਰਿੰਦਰ ਸਿੰਘ (ਹਾਕੀ),ਅਭਿਨੰਵ ਬਿੰਦਰਾਂ (ਨਿਸ਼ਾਨੇਬਾਜੀ),ਮਨਦੀਪ ਕੌਰ (ਐਥਲੈਟਿਕਸ),ਕੁਲਬੀਰ ਸਿੰਘ ਭੰਗੂ (ਸਾਈਕਲਿੰਗ) ਆਦਿ ਖਿਡਾਰੀਆ ਨੇ ਪੰਜਾਬ ਤੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ। ਹਾਕੀ , ਸਾਈਕਲਿੰਗ, ਐਥਲੈਟਿਕਸ ਆਦਿ ਖੇਡਾਂ ਵਿੱਚ ਭਾਰਤੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਹੰਦਾ ਸੀਫ਼ 31ਵੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 163 ਤਮਗੇ ਜਿੱਤੇਫ਼1994 ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆ ਨੇ 26 ਸੋਨ ,27 ਚਾਂਦੀ ,31ਕਾਂਸੇ ਦੇ ਤਮਗੇ ਜਿੱਤੇ। 1997 ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 44 ਸੋਨ ,28 ਚਾਂਦੀ ,40 ਕਾਂਸੇ ਦੇ ਤਮਗੇ ਜਿੱਤੇ। 1999 ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆ ਨੇ 34 ਸੋਨ 37ਚਾਂਦੀ ,42 ਕਾਂਸੇ ਦੇ ਤਮਗੇ ਜਿੱਤੇ। 2001 ਦੀਆਂ ਰਾਸ਼ਟਰੀ ਖੇਡਾਂ ਜੋ ਪੰਜਾਬ ਵਿੱਚ ਹੋਈਆਂ ਇਨ੍ਹਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 61 ਸੋਨ 44ਚਾਂਦੀ ,58 ਕਾਂਸੇ ਦੇ ਤਮਗੇ ਜਿੱਤੇ ਅਤੇ ਨਵੇ ਰਾਸ਼ਟਰੀ ਰਿਕਾਰਡ ਵੀ ਬਣੇ। 2002 ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆ ਨੇ 54 ਸੋਨ 37ਚਾਂਦੀ ,55 ਕਾਂਸੇ ਦੇ ਤਮਗੇ ਜਿੱਤੇ। 2007 ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆ ਨੇ 25 ਸੋਨ 39ਚਾਂਦੀ ,40 ਕਾਂਸੇ ਦੇ ਤਮਗੇ ਜਿੱਤੇ। ਪਰ ਇਸ ਤੋ ਬਾਅਦ ਦੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਖਾਸ ਪ੍ਰਦਰਸ਼ਨ ਨਹੀ ਕਰ ਸਕਿਆ। 2007 ਦੀਆਂ ਰਾਸ਼ਟਰੀ ਖੇਡਾਂ ਤੋ ਬਾਅਦ ਪੰਜਾਬ ਦੇ ਖਿਡਾਰੀਆਂ ਨੇ ਪੰਜਾਬ ਤੋ ਬਹਾਰਲੇ ਰਾਜਾਂ ਵੱਲੋ ਖੇਡਣਾਂ ਸ਼ੂਰੂ ਕਰ ਦਿੱਤਾ ਕਿਉਕੀ ਬਹਾਰਲੇ ਰਾਜਾਂ ਵਿੱਚ ਖਿਡਾਰੀਆਂ ਨੂੰ ਚੰਗੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਐੱਨ.ਆਈ .ਐੱਸ ਵਰਗੇ ਰਾਸ਼ਟਰੀ ਪੱਧਰ ਦੀ ਖੇਡ ਸੰਸਥਾ ਦਾ ਲਾਭ ਨਹੀ ਲੈ ਰਹੇ ਹਨ। ਪੰਜਾਬ ਵਿੱਚ ਖੇਡ ਮੈਦਾਨਾਂ ਦੀ ਕਮੀ ਨਹੀ ਹੈ,ਖਿਡਾਰੀਆਂ ਵਿੱਚ ਤਾਕਤ ਦੀ ਕਮੀ ਨਹੀ ਹੈ ਬਸ ਕਮੀ ਹੈ ਸਿਸਟਮ ਵਿੱਚ ਸੁਧਾਰ ਕਾਰਨ ਦੀ ਲੋੜ ਹੈਫ਼ ਕੋਚ ਖਿਡਾਰੀਆਂ ਲਈ ਮਾਰਗ ਦਰਸ਼ਕ ਹੁੰਦੇ ਹਨਫ਼ ਖਿਡਾਰੀਆਂ ਦੀ ਟਰੇਨਿੰਗ ਤੋ ਲੈ ਕੇ ਖਾਣ ਪੀਣ ਤੱਕ ਕੋਚ ਦੀ ਜਿਮੇਵਾਰੀ ਹੰਦੀ ਹੈਫ਼ ਐੱਨ.ਆਈ .ਐੱਸ ਨੁੰ ਆਪਣੀ ਕੋਚਿੰਗ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ ਹੈ। ਸੰਸਾਰ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਤਕਨੀਕਾਂ ਵਿਕਸਿਤ ਹੋ ਰਹੀਆਂ ਹਨ। ਪੰਜਾਬ ਵਿੱਚ ਬਹੁਤ ਸਾਰੀਆਂ ਖੇਡ ਅਕੈਡਮੀਆਂ ਆਪਣੇ ਪੱਧਰ ਤੇ ਖਿਡਾਰੀਆਂ ਨੂੰ ਟਰੇਨਿੰਗ ਦੇ ਰਹੀਆਂ ਹਨ। ਪੰਜਾਬ ਦੀਆਂ ਪ੍ਰਸਿੱਧ ਅਕੈਡਮੀਆਂ ਵਿੱਚੋਂ ਜਰਖੜ ਹਾਕੀ ਅਕੈਡਮੀ ,ਫੁੱਟਬਲ ਦੀ ਰੁੜਕੀ ਕਲਾਂ ਅਕੈਡਮੀ,ਦਲਬੀਰ ਅਕੈਡਮੀ ਵਿੱਚ ਖਿਡਾਰੀ ਟਰੇਨਿੰਗ ਲੈ ਰਹੇ ਹਨ। ਪੰਜਾਬ ਉਲੰਪਿਕ ਐਸੋਸੀਏਸ਼ਨ,ਪੰਜਾਬ ਖੇਡ ਵਿਭਾਗ ਤੇ ਪੰਜਾਬ ਦੀਆਂ ਸਾਰੀਆਂ ਖੇਡ ਸੰਸਥਾਵਾਂ ਨੂੰ ਮਿਲ ਕੇ ਪੰਜਾਬ ਨੂੰ ਮੁੜ ਖੇਡਾਂ ਵਿਚ ਸੁਰਜੀਤ ਕਰਨ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਖੇਡਾਂ ਦੀ ਦੁਨੀਆਂ ਵਿੱਚ ਵਿਸ਼ਵ ਦੇ ਨਕਸ਼ੇ ਤੇ ਦੁਬਾਰਾ ਆਪਣੀ ਪਹਿਚਾਣ ਬਣਾਏਗਾ।

ਜਗਦੀਪ ਕਾਹਲੋਂ
8288847042

print
Share Button
Print Friendly, PDF & Email

Leave a Reply

Your email address will not be published. Required fields are marked *