ਪ੍ਰਸਿੱਧ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਤੇ ਗਾਇਕਾ ਰੁਪਿੰਦਰ ਹਾਂਡਾ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ

ss1

ਪ੍ਰਸਿੱਧ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਤੇ ਗਾਇਕਾ ਰੁਪਿੰਦਰ ਹਾਂਡਾ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ
ਸ਼ੈਰੀ ਮਾਨ ਤੇ ਰੁਪਿੰਦਰ ਹਾਂਡਾ ਨੇ ਸ਼ਿਕਾਗੋ ਵਿੱਚ ਕੀਤਾ ਸ: ਜਸਪ੍ਰੀਤ ਸਿੰਘ ਅਟਾਰਨੀ ਦਾ ਧੰਨਵਾਦ
4 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਅਤੇ 6 ਵਿਅਕਤੀਆਂ ਨੂੰ ਦੁਆਈ ਰਾਜਸੀ ਸ਼ਰਨ
ਲੋਕਾਂ ਦੀ ਭਾਰੀ ਮੰਗ ‘ਤੇ ਸ਼ਿਕਾਗੋ ‘ਚ ਨਵਾਂ ਇੰਮੀਗ੍ਰੇਸ਼ਨ ਦਫ਼ਤਰ ਖੋਲਿਆ-ਉਦਘਾਟਨ ਜਲਦ-ਜਸਪ੍ਰੀਤ ਸਿੰਘ ਅਟਾਰਨੀ

ਸੈਕਰਾਮੈਂਟੋ (ਨਿਰਪੱਖ ਆਵਾਜ਼ ਬਿਊਰੋ): ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਪਿਛਲੇ 20 ਸਾਲਾਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਅਤੇ ਅਮਰੀਕਾ ‘ਚ ਸ਼ੋਅ ਕਰਨ ਵਾਸਤੇ ਕਲਾਕਾਰਾਂ ਨੂੰ ਵੀਜ਼ਾ ਦੁਆਉਣ ਵਿਚ ਸਫ਼ਲ ਪ੍ਰਸਿਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦੇ ਹੋਏ ਵਿਸ਼ਵ ਪ੍ਰਸਿੱਧ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਤੇ ਗਾਇਕਾ ਰੁਪਿੰਦਰ ਹਾਂਡਾ ਨੂੰ ਅਮਰੀਕਾ ‘ਚ ਗਾਇਕੀ ਸ਼ੋਅ ਕਰਨ ਵਾਸਤੇ ਪੀ-3 ਵੀਜਾ ਦੁਆਉਣ ਵਿਚ ਸਫ਼ਲਤਾ ਹਾਸਲ ਕੀਤੀ। ਇਸ ਮੌਕੇ ਸ਼ਿਕਾਗੋ ਵਿਖੇ ਇਕ ਸਮਾਗਮ ਦੌਰਾਨ ਗਾਇਕ ਸ਼ੈਰੀ, ਰੁਪਿੰਦਰ ਹਾਂਡਾ ਤੇ ਸ਼ੋਅ ਪ੍ਰਮੋਟਰ ਲੱਖੀ ਗਿੱਲ ਨੇ ਸਟੇਜ਼ ਤੋਂ ਬੋਲਦਿਆਂ ਸ: ਜਸਪ੍ਰੀਤ ਸਿੰਘ ਅਟਾਰਨੀ ਦਾ ਵਿਸ਼ੇਸ਼ ਤੌਰ ‘ਤੇ ਵੀਜ਼ਾ ਦਿਵਾਉਣ ਲਈ ਧੰਨਵਾਦ ਕੀਤਾ ਅਤੇ ਸ਼ਿਕਾਗੋ ਵਿਖੇ ਇਕ ਨਵਾਂ ਦਫ਼ਤਰ ਖੋਲਣ ਦੀ ਵਧਾਈ ਦਿੱਤੀ।
ਇਸੇ ਤਰਾਂ ਉਨਾਂ ਪਿਛਲੇ ਦਿਨੀਂ 4 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਦੁਆਉਣ ਵਿਚ ਮਾਰਕਾ ਮਾਰਿਆ, ਜਿੰਨਾਂ ਗੁਰਬਚਨ ਕੌਰ, ਰੇਸ਼ਮ ਸਿੰਘ, ਗੁਰਦਿਆਲ ਕੌਰ ਅਤੇ ਅਮਰਜੀਤ ਕੌਰ ਦੇ ਨਾਮ ਸ਼ਾਮਿਲ ਹਨ। ਇਸੇ ਤਰਾਂ ਪਰਮਜੀਤ ਸਿੰਘ, ਕਿਰਨਦੀਪ ਕੌਰ, ਰੋਹਿਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਦੇਵ ਸਿੰਘ ਤੇ ਅਮਰਜੀਤ ਸਿੰਘ ਨੂੰ ਰਾਜਸੀ ਸ਼ਰਨ ਦੁਆਉਣ ਵਿਚ ਸਫ਼ਲਤਾ ਹਾਸਲ ਕੀਤੀ।
ਇਸ ਮੌਕੇ ਲੰਮੇ ਸਮੇਂ ਤੋਂ ਸ਼ਿਕਾਗੋ ਵਾਸੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਉਥੇ ਆਪਣਾ ਨਵਾਂ ਇੰਮੀਗ੍ਰੇਸ਼ਨ ਦਫ਼ਤਰ ਖੋਲ ਦਿੱਤਾ ਹੈ। ਉਨਾਂ ਦੱਸਿਆ ਕਿ ਸ਼ਿਕਾਗੋ ਵਿਚਲਾ ਦਫ਼ਤਰ 101 W 22 Street Suite # 111 Lombard Ilinois 60148 (Phone : 917-915-4142) ਅਤੇ ਇਸ ਦਫ਼ਤਰ ਦਾ ਉਦਘਾਟਨ 2 ਹਫ਼ਤੇ ਦੇ ਵਿਚਕਾਰ ਕੀਤਾ ਜਾਵਗਾ।
ਇਥ ਦੱਸਣਯੋਗ ਹੈ ਕਿ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਹੁਣ ਤੱਕ ਲਗਭਗ 2900 ਲੋਕਾਂ ਨੂੰ ਰਾਜਸੀ ਸ਼ਰਨ, 550 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਜਿੰਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਅਤੇ ਲਗਭਗ ਪੰਜਾਬੀ ਤੇ ਬਾਲੀਵੁੱਡ ਦੇ ਸਟਾਰ ਗਾਇਕਾਂ ਨੂੰ ਅਮਰੀਕਾ ‘ਚ ਸ਼ੋਅ ਕਰਨ ਵਾਸਤੇ ਵੀਜ਼ਾ ਦੁਆ ਚੁੱਕੇ ਹਨ। ਉਹ ਬਾਲੀਵੁੱਡ ਵਿਚ ਹੀਮੈਨ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ, ਸ਼ਾਹਰੁਖ ਖਾਨ, ਰਿਤਿਕ ਰੋਸ਼ਨ ਆਦਿ ਐਕਟਰ ਸਮੇਤ ਪੰਜਾਬੀ ਗਾਇਕ ਗੁਰਦਾਸ ਮਾਨ, ਹਰਭਜਨ ਮਾਨ, ਅਮਰਿੰਦਰ ਗਿੱਲ, ਬੱਬੂ ਮਾਨ, ਜੈਜੀ ਬੀ., ਐਮੀ ਵਿਰਕ, ਕੁਲਵਿੰਦਰ ਬਿੱਲਾ, ਮਮਤਾ ਜੋਸ਼ੀ, ਗੁਰਸੇਵਕ ਮਾਨ, ਰਵਿੰਦਰ ਗਰੇਵਾਲ, ਹਰਜੀਤ ਹਰਮਨ, ਜੋਰਾ ਰੰਧਾਵਾ, ਪ੍ਰਭ ਗਿੱਲ, ਕੌਰ ਬੀ., ਜਸਵਿੰਦਰ ਬਰਾੜ ਨੂੰ ਵੀ ਪੀ.3 ਵੀਜਾ ਦੁਆ ਚੁੱਕੇ ਹਨ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 510 657 6444 (ਫਰੀਮਾਂਟ), 559 271 5511 (ਫਰਿਜ਼ਨੋਂ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ‘ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *