ਫੇਸਬੁੱਕ ਨੂੰ ਤੁਹਾਡੀ ਬ੍ਰਾਊਜ਼ਿੰਗ ‘ਤੇ ਨਜ਼ਰ ਰੱਖਣ ਦੀ ਇਜਾਜ਼ਤ

ss1

ਫੇਸਬੁੱਕ ਨੂੰ ਤੁਹਾਡੀ ਬ੍ਰਾਊਜ਼ਿੰਗ ‘ਤੇ ਨਜ਼ਰ ਰੱਖਣ ਦੀ ਇਜਾਜ਼ਤ

ਅਮਰੀਕਾ ਦੀ ਇਕ ਅਦਾਲਤ ਨੇ ਕਰੋੜਾਂ ਫੇਸਬੁੱਕ ਯੂਜ਼ਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਵੱਡਾ ਫ਼ੈਸਲਾ ਕੀਤਾ ਹੈ। ਅਦਾਲਤ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਫੇਸਬੁੱਕ ‘ਤੇ ਗ਼ਲਤ ਤਰੀਕੇ ਨਾਲ ਲੋਕਾਂ ਦੀ ਇੰਟਰਨੈੱਟ ਬ੍ਰਾਊੁਜ਼ਿੰਗ ‘ਤੇ ਨਜ਼ਰ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਫੇਸਬੁੱਕ ਲਾਗਆਊਟ ਕਰਨ ਦੇ ਬਾਅਦ ਵੀ ਉਨ੍ਹਾਂ ਵੈੱਬਸਾਈਟਾਂ ਦੇ ਜ਼ਰੀਏ ਯੂਜ਼ਰ ‘ਤੇ ਨਜ਼ਰ ਰੱਖਦਾ ਹੈ ਜਿੱਥੇ ਉਸ ਦਾ ਲਾਈਕ ਬਟਨ ਹੁੰਦਾ ਹੈ। ਇਹ ਨਿੱਜਤਾ ਦੇ ਕਾਨੂੰਨ ਦੀ ਉਲੰਘਣਾ ਹੈ। ਕਿਸੇ ਵੀ ਵੈੱਬਸਾਈਟ ‘ਤੇ ਫੇਸਬੁੱਕ ਲਾਈਕ ਦਾ ਬਟਨ ਕਲਿੱਕ ਕਰਦੇ ਹੀ ਉਸ ਬ੍ਰਾਊੁਜ਼ਿੰਗ ਦੀ ਜਾਣਕਾਰੀ ਫੇਸਬੁੱਕ ਕੋਲ ਪਹੁੰਚ ਜਾਂਦੀ ਹੈ। ਪਟੀਸ਼ਨ ‘ਚ ਕਿਹਾ ਗਿਆ ਕਿ ਇਹ ਫੇਸਬੁੱਕ ਦੇ ਉਸ ਵਾਅਦੇ ਦੇ ਖ਼ਿਲਾਫ਼ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਲਾਗ ਆਊਟ ਹੁੰਦੇ ਹੀ ਉਹ ਬ੍ਰਾਊਜ਼ਿੰਗ ਨਾਲ ਜੁੜੇ ਡਾਟਾ ਮਿਟਾ ਦੇਵੇਗਾ। ਹਾਲਾਂਕਿ ਕੈਲੀਫੋਰਨੀਆ ਦੇ ਸੇਨ ਜੋਂਸ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਨੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਜੱਜ ਨੇ ਕਿਹਾ ਕਿ ਪਟੀਸ਼ਨ ਵਿਚ ਇਹ ਸਾਬਿਤ ਨਹੀਂ ਕੀਤਾ ਜਾ ਸਕਿਆ ਕਿ ਇਸ ਨਾਲ ਨਿੱਜਤਾ ਦਾ ਕੋਈ ਅਸਰ ਪੈ ਰਿਹਾ ਹੈ ਜਾਂ ਕਿਸੇ ਕਿਸਮ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਅਦਾਲਤ ਨੇ ਕਿਹਾ ਕਿ ਯੂਜ਼ਰ ਕੋਲ ਇਸ ਗੱਲ ਦੇ ਬਦਲ ਹੁੰਦੇ ਹਨ ਕਿ ਉਹ ਆਪਣੀ ਬ੍ਰਾਊਜ਼ਿੰਗ ਹਿਸਟਰੀ ਨੂੰ ਲੁਕਾ ਸਕੇ। ਫੇਸਬੁੱਕ ਕਿਸੇ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਫੇਸਬੁੱਕ ਨੇ ਅਦਾਲਤ ਦੇ ਫ਼ੈਸਲੇ ਨੂੰ ਸ਼ਲਾਘਾਯੋਗ ਦੱਸਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *