ਜਿਹੜੇ ਲੋਕ ਪੁਰਾਣੇ ਨੋਟ ਨਹੀਂ ਜਮ੍ਹਾਂ ਕਰ ਸਕੇ ਉਨ੍ਹਾਂ ਨੂੁੰ ਦੁਬਾਰਾ ਮੌਕਾ ਮਿਲੇ : ਸੁਪਰੀਮ ਕੋਰਟ

ss1

ਜਿਹੜੇ ਲੋਕ ਪੁਰਾਣੇ ਨੋਟ ਨਹੀਂ ਜਮ੍ਹਾਂ ਕਰ ਸਕੇ ਉਨ੍ਹਾਂ ਨੂੁੰ ਦੁਬਾਰਾ ਮੌਕਾ ਮਿਲੇ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਰੱਦ ਹੋ ਚੁੱਕੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਜਾਇਜ਼ ਕਾਰਨਾਂ ਕਰਕੇ ਜਮ੍ਹਾਂ ਨਹੀਂ ਕਰ ਸਕੇ ਲੋਕਾਂ ਨੂੰ ਇਹ ਨੋਟ ਜਮ੍ਹਾਂ ਕਰਾਉਣ ਦਾ ਮੌਕਾ ਮੁਹੱਈਆ ਕਰਾਉਣ ‘ਤੇ ਵਿਚਾਰ ਲਈ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ। ਚੀਫ਼ ਜਸਟਿਸ ਜੇ ਐੱਸ ਖੇਹਰ ਅਤੇ ਜਸਟਿਸ ਡੀ ਵਾਈ ਚੰਦਰਚੂੜ ਦੇ ਬੈਂਚ ਨੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸਾਲੀਸਿਟਰ ਜਨਰਲ ਰਣਜੀਤ ਕੁਮਾਰ ਨੂੰ ਇਸ ਮੁੱਦੇ ‘ਤੇ ਹੁਕਮ ਲੈਣ ਲਈ ਕਿਹਾ।
ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਾਲਤ ਹੋ ਸਕਦੀ ਹੈ ਕਿ ਕਿਸੇ ਵਿਅਕਤੀ ਦਾ ਪੈਸਾ ਗੁਆਚ ਗਿਆ ਹੋਵੇ। ਮੰਨ ਲਓ ਕਿ ਕੋਈ ਵਿਅਕਤੀ ਉਸ ਸਮੇਂ ਜੇਲ੍ਹ ਵਿਚ ਹੋਵੇ… ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੇ ਵਿਅਕਤੀਆਂ ‘ਤੇ ਰੋਕ ਲਗਾਉਣ ਦਾ ਫ਼ੈਸਲਾ ਕਿਉਂ ਨਹੀਂ ਕੀਤਾ। ਇਸ ਦੇ ਬਾਅਦ ਸਾਲੀਸਿਟਰ ਜਨਰਲ ਨੇ ਮਾਮਲਾ ਦਰ ਮਾਮਲਾ ਆਧਾਰ ‘ਤੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਜਮ੍ਹਾਂ ਕਰਾਉੁਣ ਦਾ ਮੌਕਾ ਦੇਣ ਦੇ ਸਬੰਧ ਵਿਚ ਹੁਕਮ ਲਈ ਸਮਾਂ ਮੰਗਿਆ। ਬੈਂਚ ਸੁਧਾ ਮਿਸ਼ਰਾ ਦੀ ਪਟੀਸ਼ਨ ਸਮੇਤ ਕਈ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਸੀ। ਸੁਧਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਹ ਕੇਂਦਰ ਅਤੇ ਆਰਬੀਆਈ ਦੇ ਦੱਸੇ ਸਮੇਂ ‘ਚ ਬੰਦ ਹੋਏ ਆਪਣੇ ਨੋਟ ਜਮ੍ਹਾਂ ਨਹੀਂ ਕਰ ਸਕੀ ਇਸ ਲਈ ਉਨ੍ਹਾਂ ਨੂੰ ਇਹ ਨੋਟ ਜਮ੍ਹਾਂ ਕਰਾਉਣ ਦੀ ਇਜਾਜ਼ਤ ਦੇਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤਾ ਜਾਏ।

print
Share Button
Print Friendly, PDF & Email

Leave a Reply

Your email address will not be published. Required fields are marked *