ਮੈਲਬੌਰਨ ‘ਚ ਪੰਜਾਬੀ ਦੀ ਰਹੱਸਮਈ ਹਾਲਤ ‘ਚ ਮੌਤ

ss1

ਮੈਲਬੌਰਨ ‘ਚ ਪੰਜਾਬੀ ਦੀ ਰਹੱਸਮਈ ਹਾਲਤ ‘ਚ ਮੌਤ

ਮੈਲਬੌਰਨ : ਪੱਛਮੀ ਮੈਲਬੌਰਨ ਦੇ ਇਲਾਕੇ ਲੇਵਰਟਨ ਵਿਖੇ ਇੱਕ ਪੰਜਾਬੀ ਨੌਜਵਾਨ ਜਗਵੀਰ ਸਿੰਘ ਦੀ ਰਹੱਸਮਈ ਹਾਲਤ ‘ਚ ਮੌਤ ਹੋ ਗਈ।23 ਸਾਲਾ ਜਗਵੀਰ ਸਿੰਘ ਨਵਾਂਸ਼ਹਿਰ ਦੇ ਨੇੜੇ ਪਿੰਡ ਸਹੂੰਗੜਾ ਦਾ ਰਹਿਣ ਵਾਲਾ ਸੀ ਤੇ 2014 ‘ਚ ਆਸਟ੍ਰੇਲੀਆ ‘ਚ ਵਿਦਿਆਰਥੀ ਵੀਜ਼ੇ ਉਪਰ ਆਇਆ ਸੀ ਤੇ ਆਪਣੀ ਭੈਣ ਦੇ ਪਰਿਵਾਰ ਦੇ ਨਾਲ ਕੇਰਨਲੀ ਇਲਾਕੇ ‘ਚ ਰਹਿੰਦਾ ਸੀ ਤੇ ਕਿੱਤੇ ਵਜੋ ਟੈਕਸੀ ਚਾਲਕ ਦੇ ਤੌਰ ਤੇ ਕੰਮ ਕਰ ਰਿਹਾ ਸੀ। ਜਗਵੀਰ ਦੀ ਦੇਹ 21 ਜੂਨ ਨੂੰ ਮਿਲੀ ਸੀ।ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਰਜ਼ੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੀ ਤਿਆਰੀ ‘ਚ ਸੀ।ਇਥੇ ਰਹਿੰਦੇ ਉਸ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ‘ਚ ਹਨ ਤੇ ਉਸ ਦੇ ਆਤਮ ਹੱਤਿਆ ਦੀ ਸ਼ੰਕਾ ਨੂੰ ਮੰਨਣ ਨੂੰ ਤਿਆਰ ਨਹੀਂ ਹਨ।ਜਗਵੀਰ ਮੱਧ ਵਰਗੀ ਪਰਵਿਾਰ ਤੋਂ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਪਿਤਾ ਨੇ ਭਾਰੀ ਰਕਮ ਦਾ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਲਈ ਉਸ ਨੂੰ ਆਸਟ੫ੇਲੀਆ ਭੇਜਿਆ ਸੀ।ਫਿਲਹਾਲ ਪੁਲਿਸ ਜਗਵੀਰ ਦੀ ਮੌਤ ਦੇ ਕਾਰਨਾਂ ਦੀ ਜਾਂਚ ‘ਚ ਜੁੱਟੀ ਹੋਈ ਹੈ ਤੇ ਦੂਜੇ ਪਾਸੇ ਸਮੁੱਚਾ ਪੰਜਾਬੀ ਭਾਈਚਾਰਾ ਜਗਵੀਰ ਦੀ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਮਿ੫ਤਕ ਦੇਹ ਨੂੰ ਭਾਰਤ ਭੇਜਣ ‘ਤੇ ਕਰੀਬ ਦਸ ਹਜ਼ਾਰ ਡਾਲਰ ਦਾ ਖ਼ਰਚਾ ਆਵੇਗਾ। ਜਿਵੇਂ ਹੀ ਕਾਨੂੰਨੀ ਕਾਰਵਾਰੀ ਪੂਰੀ ਹੋ ਜਾਵੇਗੀ ਜਗਵੀਰ ਦੀ ਦੇਹ ਭਾਰਤ ਭੇਜ ਦਿੱਤੀ ਜਾਵੇਗੀ।

print
Share Button
Print Friendly, PDF & Email