ਉੱਤਰੀ ਕੋਰੀਆ ਨੇ ਦਾਗੀ ਅਲਾਸਕਾ ਤਕ ਮਾਰ ਕਰਨ ਵਾਲੀ ਮਿਜ਼ਾਈਲ

ss1

ਉੱਤਰੀ ਕੋਰੀਆ ਨੇ ਦਾਗੀ ਅਲਾਸਕਾ ਤਕ ਮਾਰ ਕਰਨ ਵਾਲੀ ਮਿਜ਼ਾਈਲ

ਉੱਤਰੀ ਕੋਰੀਆ ਨੇ ਫਿਰ ਜੀ-20 ਸਿਖਰ ਸੰਮੇਲਨ ਤੋਂ ਠੀਕ ਪਹਿਲਾਂ ਅਤੇ ਅਮਰੀਕਾ ਦੇ ਸੁਤੰਤਰਤਾ ਦਿਵਸ ਮੌਕੇ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰਕੇ ਉਸ ਨੂੰ ਚੁਣੌਤੀ ਦਿੱਤੀ ਹੈ। ਇਹ ਉੱਤਰੀ ਕੋਰੀਆ ਦੀ ਹੁਣ ਤਕ ਦੀ ਸਭ ਤੋਂ ਲੰਬੀ ਦੂਰੀ ਦੀ ਮਿਜ਼ਾਈਲ ਹੈ ਅਤੇ ਅਮਰੀਕਾ ਦੇ ਅਲਾਸਕਾ ਤਕ ਮਾਰ ਕਰ ਸਕਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ‘ਤੇ ਤੁਰੰਤ ਪ੍ਰਤੀਯਮ ਦਿੰਦੇ ਹੋਏ ਟਵੀਟ ਕੀਤਾ ਕਿ ਉੱਤਰੀ ਕੋਰੀਆ ਨੇ ਫਿਰ ਮਿਜ਼ਾਈਲ ਪ੍ਰੀਖਣ ਕੀਤਾ। ਦੱਖਣੀ ਕੋਰੀਆ ਅਤੇ ਜਾਪਾਨ ਇਸ ਨੂੰ ਜ਼ਿਆਦਾ ਸਮੇਂ ਤਕ ਬਰਦਾਸ਼ਤ ਨਹੀਂ ਕਰ ਸਕਣਗੇ। ਉੱਤਰੀ ਕੋਰੀਆ ਨੂੰ ਲੈ ਕੇ ਚੀਨ ਕੋਈ ਵੱਡਾ ਕਦਮ ਚੁੱਕੇ।

ਖਾਹਸ਼ੀ ਉੱਤਰੀ ਕੋਰੀਆ ਲੰਬੇ ਸਮੇਂ ਤੋਂ ਅਮਰੀਕਾ ਤਕ ਪਰਮਾਣੂ ਹਥਿਆਰ ਲਿਜਾਉਣ ‘ਚ ਸਮਰੱਥ ਮਿਜ਼ਾਈਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਤਰ੍ਹਾਂ ਨਹੀਂ ਹੋਣ ਦੇਣਗੇ। ਅਮਰੀਕਾ ਨੇ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਲੈ ਕੇ ਉਸ ‘ਤੇ ਕਈ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸ ਦੇ ਬਾਵਜੂਦ ਉਸ ਦੇ ਮਿਜ਼ਾਈਲ ਪ੍ਰੀਖਣਾਂ ‘ਤੇ ਕੋਈ ਰੋਕ ਨਹੀਂ ਲੱਗ ਸਕੀ। ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅੰਤਰ ਮਹਾਂਦੀਪੀ ਮਿਜ਼ਾਈਲ (ਆਈਸੀਬੀਐੱਮ) ਦਾ ਸਫ਼ਲਤਾ ਨਾਲ ਪ੍ਰੀਖਣ ਕੀਤਾ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਜਾਇੰਟ ਚੀਫ਼ ਆਫ ਸਟਾਫ਼ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਫਿਓਂਗਾਨ ਸੂਬੇ ਤੋਂ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗੀ ਗਈ ਜਿਹੜੀ ਜਾਪਾਨ ਸਾਗਰ ‘ਚ ਜਾ ਕੇ ਡਿੱਗੀ। ਇਸ ਨੇ ਕਰੀਬ 930 ਮੀਲ ਦੀ ਦੂਰੀ ਤੈਅ ਕੀਤੀ। ਅਮਰੀਕੀ ਪ੍ਰਸ਼ਾਂਤ ਕਮਾਨ ਨੇ ਕਿਹਾ ਕਿ ਇਹ ਦਰਮਿਆਨੀ ਦੂਰੀ ਦੀ ਮਿਜ਼ਾਈਲ ਸੀ ਜਿਹੜੀ ਕਰੀਬ 37 ਮਿੰਟ ਤਕ ਉੱਡੀ। ਇਸ ਤੋਂ ਉੱਤਰੀ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਹੈ। ਇਹ ਕਰੀਬ ਢਾਈ ਹਜ਼ਾਰ ਕਿਲੋਮੀਟਰ ਤੋਂ ਵੱਧ ਉੱਚਾਈ ਤਕ ਗਈ ਜਦਕਿ ਮਾਹਿਰ ਇਸ ਨੂੰ ਅੰਤਰ ਮਹਾਂਦੀਪੀ ਮਿਜ਼ਾਈਲ (ਆਈਸੀਬੀਐੱਮ) ਮੰਨ ਰਹੇ ਹਨ। ਅਮਰੀਕਾ ਦੇ ਗਲੋਬਲ ਸਕਿਊਰਿਟੀ ਪ੍ਰੋਗਰਾਮ ਦੇ ਸਹਿ ਡਾਇਰੈਕਟਰ ਡੇਵਿਡ ਰਾਈਟ ਨੇ ਕਿਹਾ ਕਿ ਇਹ ਮਿਜ਼ਾਈਲ ਵੱਧ ਤੋਂ ਵੱਧ 6700 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਅਮਰੀਕਾ ਦੇ 48 ਸੂਬਿਆਂ ਅਤੇ ਹਵਾਈ ਟਾਪੂ ਇਸ ਮਿਜ਼ਾਈਲ ਦੀ ਜ਼ਦ ‘ਚ ਨਹੀਂ ਆਉਣਗੇ ਪਰ ਇਹ ਅਲਾਸਕਾ ਤਕ ਪਹੁੰਚ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *