ਡਾਕਟਰ ਨੇਕੀ ਨੂੰ ਨੀਦਰਲੈਂਡ ਵਿਖੇ ਲੈਕਚਰ ਦੇਣ ਲਈ ਮਿਲਿਆ ਸੱਦਾ ਪੱਤਰ

ss1

ਡਾਕਟਰ ਨੇਕੀ ਨੂੰ ਨੀਦਰਲੈਂਡ ਵਿਖੇ ਲੈਕਚਰ ਦੇਣ ਲਈ ਮਿਲਿਆ ਸੱਦਾ ਪੱਤਰ

ਅੰਮ੍ਰਿਤਸਰ, 2 ਜੂਨ (ਨਿਰਪੱਖ ਆਵਾਜ਼ ਬਿਊਰੋ): ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਬਣਾ ਚੁੱਕੀ ਨਾਮਵਾਜ ਸਖ਼ਸੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਵਿਸ਼ਵ ਕਾਟਫੰਰਸ ਆਨ ਮੈਡੀਕਲ ਅਤੇ ਕਲੀਨੀਕਲ ਕੇਸ ਰਿਪੋਰਟਸ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਕਾਨਫੰਰ ਨੀਦਰਲੈਂਡ ਦੇਸ਼ ਦੀ ਰਾਜਧਾਨੀ ਐਮਸਟਰਡਮ ਵਿਖੇ ਮਿਤੀ 18 ਤੋਂ 19 ਸਤੰਬਰ 2017 ਨੂੰ ਹੋ ਰਹੀ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਾਹਿਰ ਡਾਕਟਰ ਹਿੱਸਾ ਲੈ ਰਹੇ ਹਨ। ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ਼ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਹੋਇਆ ਹੈ। ਇਸ ਉਪਰੋਕਤ ਕਾਨਫੰਰਸ ਦੇ ਪ੍ਰੋਗਰਾਮ ਮੈਨੇਜਰ ਜੈਨੀ ਪਾਰਕਰ ਨੇ ਡਾ. ਨੇਕੀ ਨੂੰ ਇਸ ਦੀ ਲਿਖਤੀ ਸੂਚਨਾ ਭੇਜੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *