4 ਏਕੜ ਜਮੀਨ ਹਥਿਆਉਣ ਦੇ ਚੱਕਰ ਵਿੱਚ 6 ਸਾਲ ਪਹਿਲਾਂ ਕੀਤੇ ਚਾਚੇ ਦੇ ਕਤਲ ਦੀ ਲਾਸ਼ ਬਰਾਮਦ

ss1

4 ਏਕੜ ਜਮੀਨ ਹਥਿਆਉਣ ਦੇ ਚੱਕਰ ਵਿੱਚ 6 ਸਾਲ ਪਹਿਲਾਂ ਕੀਤੇ ਚਾਚੇ ਦੇ ਕਤਲ ਦੀ ਲਾਸ਼ ਬਰਾਮਦ
ਪੁਲਿਸ ਨੇ ਭਰਾ, ਭਰਜਾਈ, ਭਤੀਜੇ, ਭਰਾ ਦੇ ਸਾਲੇ ਅਤੇ ਗੁਆਢੀ ਖਿਲਾਫ਼ ਕੀਤਾ ਮਾਮਲਾ ਦਰਜ

30-22
ਬੁਢਲਾਡਾ 30, ਅਪ੍ਰੈਲ(ਰੀਤਵਾਲ): ਜਮੀਨ ਹਥਿਆਉਣ ਦੇ ਚੱਕਰ ਵਿੱਚ ਛੜੇ ਚਾਚੇ ਨੂੰ ਅਗਵਾ ਕਰਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਬੁਖਲਾਡਾ ਵਿਖੇ ਆਪਣੇ ਕਿਰਾਏ ਦੇ ਮਕਾਨ ਵਿੱਚ ਹੀ ਦੱਬ ਦੇਣ ਦਾ ਸਮਾਚਾਰ ਮਿਲਿਆ ਹੈ। ਅੱਜ ਮੌਕੇ ਤੇ ਇੱਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੀ ਆਈ ਏ ਸਟਾਫ ਬਹਾਦਰ ਸਿੰਘ(ਲੱਡਾ ਕੋਠੀ) ਸੰਗਰੂਰ ਦੇ ਸਬ ਇੰਸਪੈਕਟਰ ਸ਼ਸੀ ਕਪੂਰ ਨੇ ਨਾਇਬ ਤਹਿਸੀਲਦਾਰ ਬੁਢਲਾਡਾ ਦੇ ਓਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵਾਰਡ ਨੰਬਰ 19 ਨੇੜੇ ਟੈਲੀਫੋਨ ਐਕਸਚੇਜ਼ ਦੇ ਨਜਦੀਕ ਮੁਲਜਮਾਂ ਦੀ ਸਨਾਖਤ ਤੇ ਬੁਢਲਾਡਾ ਵਿਖੇ ਦੱਬੀ ਹੋਈ ਗਲੀ ਸੜੀ ਲਾਸ਼ ਬਰਾਮਦ ਕਰਕੇ ਪੋਸਟ ਮਾਰਟਮ ਲਈ ਫੋਰਾਂਸਿਕ ਲੈਂਬ ਭੇਜ਼ ਦਿੱਤੀ ਗਈ ਹੈ।

ਕਿਰਾਏ ਦੇ ਮਕਾਨ ਵਿੱਚੋਂ ਲਾਸ਼ ਕੱਢਣ ਸਮੇਂ ਜਾਚ ਅਧਿਕਾਰੀ ਸ਼ਸੀ ਕਪੂਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਸ਼ੇਰੋ ਨੂੰ 2011 ਵਿੱਚ ਰਮਨਦੀਪ ਕਾਲਾ ਨੇ ਆਪਣੇ ਚਾਚੇ ਹਰਵਿੰਦਰ ਸਿੰਘ ਨੂੰ ਪਿੰਡ ਸ਼ੇਰੋ ਤੋਂ ਅਗਵਾ ਕਰਕੇ ਆਪਣੇ ਨਾਨਕੇ ਘਰ ਬੁਢਲਾਡਾ ਤਹਿਸੀਲ ਦੇ ਪਿੰਡ ਗੁੜੱਦੀ ਵਿਖੇ ਆਪਣੇ ਪਿਤਾ ਭੁਪਿੰਦਰ ਸਿੰਘ, ਮਾਂ ਰਾਜ ਕੌਰ, ਮਾਮਾ ਰਣਧੀਰ ਸਿੰਘ ਅਤੇ ਗੁਆਢੀ ਅਜੈਬ ਸਿੰਘ ਦੇ ਸਹਿਯੋਗ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੇ ਪਤਾ ਲੱਗਿਆ ਹੈ ਕਿ ਮ੍ਰਿਤਕ ਹਰਵਿੰਦਰ ਸਿੰਘ ਜ਼ੋ ਅਣ ਵਿਆਹਿਆਂ ਸੀ ਜਿਸ ਕੋਲ 4 ਏਕੜ ਜ਼ਮੀਨ ਸੀ ਨੂੰ ਹਥਿਆਉਣ ਲਈ ਸ਼ਾਜਿਸ ਰਚ ਕੇ ਹਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਸੀ ਆਈ ਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ 29-04-2016 ਨੂੰ ਕਤਲ ਦਾ ਮਾਮਲਾ ਦਰਜ ਕਰਕੇ ਅੱਜ ਉਸਦੀ ਲਾਸ਼ ਬੁਢਲਾਡਾ ਵਿੱਚੋਂ ਬਰਾਮਦ ਕਰ ਲਈ ਹੈ। ਇਸ ਮੌਕੇ ਤੇ ਸਥਾਨਕ ਸਿਟੀ ਥਾਣਾ ਬੁਢਲਾਡਾ ਦੇ ਐਡੀਸ਼ਨਲ ਐੱਸ ਐੱਚ ਓ ਪ੍ਰਵੀਨ ਕੁਮਾਰ ਸ਼ਰਮਾਂ ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਸੀ।

print
Share Button
Print Friendly, PDF & Email