ਚਪੇੜ (ਮਿੰਨੀ ਕਹਾਣੀ )

ss1

ਚਪੇੜ   (ਮਿੰਨੀ ਕਹਾਣੀ )

ਰਮਨ ਕਾਲਜ ਜਾਣ ਲਈ  ਅਜੇ ਬੱਸ ਦੀ  ਸੀਟ ੳੁਪਰ ਬੈਠੀ ਹੀ ਸੀ ਕਿ ਨਾਲ਼  ਬੈਠਾ ਅੱਧਖੜ ੳੁਮਰ ਦਾ ਅਾਦਮੀ ਲੱਚਰ  ਗਾਣੇ ਦੀ ਲੋਰ ‘ਚ ਕੋਝੀਅਾਂ ਹਰਕਤਾਂ ਕਰਨ ਲੱਗ ਪਿਅਾ |
ਸਬਰ ਦਾ ਪੁਲ਼ ਤੋੜਕੇ ਰਮਨ ਬੋਲੀ ,
” ਚਾਚਾ ਜੀ , ਜਦੋਂ ਤੁਹਾਡੀ  ਧੀ -ਭੈਣ ਨਾਲ਼ ਬੈਠੀ ਹੁੰਦੀ ਏ,  ੳੁਦੋਂ ਵੀ  ਤੁਸੀਂ  ਇੰਝ ਹੀ ਹੱਥ -ਪੈਰ ਮਾਰਦੇ ਹੁੰਦੇ ਓ ”
ਸ਼ਬਦਾਂ ਦੀ ਚਪੇੜ ਲੱਗਣ ਸਾਰ ਨਹੀਂ – ਨਹੀਂ ਕਹਿੰਦਾ ਉਹ ਇੱਕ ਪਾਸੇ ਹੋ ਗਿਅਾ ਅਤੇ ਤਕਰਾਰ ਵੇਖ ਰਹੇ  ਡਰਾਈਵਰ ਨੇ ਫੌਰਨ ਗਾਣਾ ਬੰਦ ਕਰ ਦਿੱਤਾ |

ਮਾਸਟਰ ਸੁਖਵਿੰਦਰ ਦਾਨਗੜ੍ਹ
94171-80205

print
Share Button
Print Friendly, PDF & Email

Leave a Reply

Your email address will not be published. Required fields are marked *