ਮਾਮਲਾ ਸਹਾਇਕ ਥਾਣੇਦਾਰ ਦੀ ਪਤਨੀ ਦੀ ਸ਼ਿਕਾਇਤ ਕਰਨ ਦਾ ਥਾਣੇ ਬੁਲਾਕੇ ਸ਼ਿਕਾਇਤਕਰਤਾ ਦੀ ਕੁੱਟਮਾਰ

ss1

ਮਾਮਲਾ ਸਹਾਇਕ ਥਾਣੇਦਾਰ ਦੀ ਪਤਨੀ ਦੀ ਸ਼ਿਕਾਇਤ ਕਰਨ ਦਾ ਥਾਣੇ ਬੁਲਾਕੇ ਸ਼ਿਕਾਇਤਕਰਤਾ ਦੀ ਕੁੱਟਮਾਰ

ਤਪਾ ਮੰਡੀ: ਸਿਵਲ ਹਸਪਤਾਲ ਵਿਖੇ ਦਾਖ਼ਲ ਪਿੰਡ ਭਗਤਪੂਰਾ ਮੌੜ ਦੇ ਵਿਅਕਤੀ ਨੇ ਥਾਣਾ ਸ਼ਹਿਣਾ ਦੇ ਸਬ ਇੰਸਪੈਕਟਰ ਤੇ ਕੁੱਟਮਾਰ ਦੇ ਕਥਿਤ ਦੌਸ਼ ਲਗਾਏ ਹਨ। ਹਸਪਤਾਲ ’ਚ ਦਾਖ਼ਲ ਪ੍ਰਗਟ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸਨੇ ਇਕ ਸਹਾਇਕ ਥਾਣੇਦਾਰ ਦੀ ਪਤਨੀ ਤੋਂ 8 ਲੱਖ ਰੁਪਏ ਲੈਣੇ ਸਨ ਜੋ ਕਿ ਉਸ ਤੋਂ ਦੁੱਗਣੇ ਕਰਨ ਦਾ ਝਾਂਸਾ ਦੇਕੇ ਠੱਗੇ ਗਏ ਸਨ ਜਿਸ ਸਬੰਧੀ ਉਸਨੇ ਐਸ.ਐਸ.ਪੀ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਜੋ ਐਸ.ਐਚ.ਓ. ਸ਼ਹਿਣਾ ਕੋਲ ਪੁੱਜੀ। ਉਪਰੰਤ ਸ਼ਿਕਾਇਤ ਦੇਣ ਤੇ ਥਾਣਾ ਮੁੱਖੀ ਨੇ ਵੀ ਉਸਨੂੰ ਧਮਕੀਆਂ ਦਿੱਤੀਆ। ਮੰਗਲਵਾਰ ਨੂੰ ਜਦੋ ਉਹ ਥਾਣੇ ਗਿਆ ਤਾਂ ਸਹਾਇਕ ਥਾਣੇਦਾਰ ਦੇ ਇਕ ਹੋਰ ਦੋਸਤ ਸਬ ਇੰਸਪੈਕਟਰ ਨੇ ਉਸਨੂੰ ਬੁਰਾ ਭਲਾ ਕਿਹਾ ਜਿਸ ਦੌਰਾਨ ਉਨ੍ਹਾਂ ਦੀ ਕਾਫ਼ੀ ਬਹਿਸਬਾਜੀ ਹੋਈ ਅਤੇ ਸਬ ਇੰਸਪੈਕਟਰ ਨੇ ਕੋਲ ਪਿਆ ਲੌਹੇ ਦਾ ਫੁੱਟਾ ਉਸਦੀ ਬਾਂਹ ਤੇ ਮਾਰਿਆ ਜਿਸ ਵਿਚ ਉਹ ਜਖ਼ਮੀ ਹੋ ਗਿਆ ਅਤੇ ਉਸਦੇ ਨਾਲ ਗਏ ਦੋਸਤ ਹਰਦੀਪ ਸਿੰਘ ਨੇ ਉਸਨੂੰ ਬਰਨਾਲਾ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਮੁੱਡਲੀ ਸਹਾਇਤਾ ਦੇਣ ਉਪਰੰਤ ਜਖ਼ਮੀ ਨੂੰ ਤਪਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੀੜਤ ਵਿਅਕਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੌਸ਼ੀ ਸਹਾਇਕ ਥਾਣੇਦਾਰ ਅਤੇ ਉਸਦੇ ਦੋਸਤ ਸਬ ਇੰਸਪੈਕਟਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਸ ਸਹਾਇਕ ਥਾਣੇਦਾਰ ਦੀ ਪਤਨੀ ਤੋਂ ਉਸਨੇ ਪੈਸੇ ਲੈਣੇ ਹਨ ਉਹ ਪੈਸੇ ਦਿਵਾਏ ਜਾਣ। ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਜਗਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਇਸ ਸਬੰਧੀ ਜਦੋ ਡੀ.ਐਸ.ਪੀ. ਤਪਾ ਅਛਰੂ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਪੁਲਸ ਮੁਲਾਜਮ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email