ਲਾਕਰ ਲਈ ਫ਼ੀਸ ਲੈ ਰਹੇ ਬੈਂਕ ਆਪਣੀ ਜ਼ਿੰਮੇਵਾਰੀ ਤੋਂ ਬੱਚ ਰਹੇ

ss1

ਲਾਕਰ ਲਈ ਫ਼ੀਸ ਲੈ ਰਹੇ ਬੈਂਕ ਆਪਣੀ ਜ਼ਿੰਮੇਵਾਰੀ ਤੋਂ ਬੱਚ ਰਹੇ

ਨਵੀਂ ਦਿੱਲੀ (ਏਜੰਸੀ) : ਖੱਪਤਕਾਰ ਅਧਿਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਬੈਂਕ ਲਾਕਰ ‘ਚ ਪਏ ਸਾਮਾਨ ਦੇ ਗ਼ਾਇਬ ਹੋਣ ਜਾਂ ਨੁਕਸਾਨ ਹੋਣ ਦੇ ਮਾਮਲੇ ‘ਚ ਬੈਂਕ ਆਪਣੀ ਜ਼ਿੰਮੇਵਾਰੀ ਤੋਂ ਬੱਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕਾਂ ਵੱਲੋਂ ਇਸ ਦੀ ਜ਼ਿੰਮੇਵਾਰੀ ਨਾ ਲੈਣਾ ਸੇਵਾ ‘ਚ ਕਮੀ ਤਹਿਤ ਆਉਂਦਾ ਹੈ। ਭਾਰਤੀ ਰਿਜ਼ਰਵ ਬੈਂਕ ਤੇ ਕਈ ਹੋਰ ਬੈਂਕਾਂ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ‘ਚ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲਾਕਰ ‘ਚ ਕੀਮਤੀ ਸਾਮਾਨ ਦੇ ਨੁਕਸਾਨ ‘ਤੇ ਕੋਈ ਮੁਆਵਜ਼ਾ ਨਹੀਂ ਬਣਦਾ। ਸਰਕਾਰੀ ਤੇ ਨਿੱਜੀ ਖੇਤਰ ਦੇ ਬੈਂਕਾਂ ਦੇ ਅਧਿਕਾਰੀ ਇਸ ਦੀ ਜ਼ਿੰਮੇਵਾਰੀ ਗਾਹਕਾਂ ‘ਤੇ ਪਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਾਹਕ ਇਹ ਨਹੀਂ ਦੱਸਦੇ ਕਿ ਉਨ੍ਹਾਂ ਨੇ ਸੈਫ ਡਿਪਾਜ਼ਿਟ ਬਾਕਸ ‘ਚ ਕੀ ਸਾਮਾਨ ਰੱਖਿਆ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕਾਂ ਵੱਲੋਂ ਪ੍ਰਦਾਨ ਕੀਤੇ ਗਏ ਸੁਰੱਖਿਆ ਕਵਚ ਤੋਂ ਵੱਧ ਸੰਨਮਾਰੀ ਗਾਹਕ ਤੇ ਬੈਂਕ ਦੇ ਦਰਮਿਆਨ ਕਰਾਰ ਦੇ ਦਾਇਰੇ ‘ਚ ਨਹੀਂ ਆਉਂਦੇ। ਰਿਜ਼ਰਵ ਬੈਂਕ ਤੇ 19 ਜਨਤਕ ਖੇਤਰ ਦੀਆਂ ਬੈਂਕਾਂ ਨੇ ਆਰਟੀਆਈ ਦੇ ਜਵਾਬ ‘ਚ ਕਿਹਾ ਹੈ ਕਿ ਲਾਕਰ ‘ਚ ਰੱਖੇ ਗਏ ਸਾਮਾਨ ਨੂੰ ਲੈ ਕੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ। ਭਾਵੇਂ ਇਹ ਨੁਕਸਾਨ ਅੱਗ ਲੱਗਣ ਜਾਂ ਕਿਸੇ ਕੁਦਰਤੀ ਸੰਕਟ ਕਾਰਨ ਹੀ ਕਿਉਂ ਹੋਇਆ ਹੋਵੇ। ਖੱਪਤਕਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪਾਰਦਰਸ਼ਿਤਾ ਜ਼ਰੂਰੀ ਹੈ ਕਿਉਂਕਿ ਬੈਂਕ ਇਸ ਆਧਾਰ ‘ਤੇ ਆਪਣੀ ਜ਼ਿੰਮੇਵਾਰੀ ਤੋਂ ਬੱਚ ਰਹੇ ਹਨ ਕਿ ਲਾਕਰ ‘ਚ ਰੱਖੇ ਸਾਮਾਨ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੁੰਦੀ ਪਾਰਦਰਸ਼ਿਤਾ ਹੋਣ ‘ਤੇ ਬੈਂਕ ਲਾਕਰ ਦੇ ਸਾਮਾਨ ਦਾ ਵੀ ਬੀਮਾ ਕਰ ਸਕਣਗੇ। ਮਾਹਿਰਾਂ ਦਾ ਰਾਏ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਲਾਕਰ ‘ਚ ਸਾਮਾਨ ਰੱਖਣ ਲਈ ਸਾਲਾਨਾ ਫੀਸ ਲਈ ਜਾਂਦੀ ਹੈ। ਉਹ ਸਿਰਫ਼ ਸੁਰੱਖਿਅਤ ਲਈ ਹੁੰਦਾ ਹੈ। ਖੱਪਤਕਾਰ ਅਧਿਕਾਰ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ, ਰਿਜ਼ਰਵ ਬੈਂਕ ਤੇ ਬੈਂਕਿੰਗ ਉਦਯੋਗ ਇਸ ਮਾਮਲੇ ‘ਚ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦੀ। ਉਹ ਖੱਪਤਕਾਰਾਂ ਤੋਂ ਪੈਸਾ ਲੈਂਦੇ ਹਨ ਪਰ ਸੇਵਾਵਾਂ ਦੀ ਗੁਣਵੱਤਾ ਲਈ ਜ਼ਿੰਮੇਵਾਰ ਨਹੀਂ ਹਨ।

print
Share Button
Print Friendly, PDF & Email